ਪੰਜਾਬ

punjab

ETV Bharat / state

ਗੋਲਡਨ ਟੈਂਪਲ ਮੇਲ ਉਤੇ ਅਣਪਛਾਤਿਆਂ ਨੇ ਵਰ੍ਹਾਏ ਪੱਥਰ, ਰੇਲਵੇ ਪੁਲਿਸ ਨੇ ਮਾਮਲਾ ਕੀਤਾ ਦਰਜ - ਬਿਆਸ ਰੇਲਵੇ ਸਟੇਸ਼ਨ

ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਗੋਲਡਨ ਟੈਂਪਲ ਮੇਲ ਗੱਡੀ ਉਤੇ ਜੰਡਿਆਲਾ ਨਜ਼ਦੀਕ ਰਾਤ ਸਮੇਂ ਕੁਝ ਅਣਪਛਾਤੇ ਨੌਜਵਾਨਾਂ ਨੇ ਪੱਥਰਬਾਜ਼ੀ ਕੀਤੀ। ਇਸ ਮਗਰੋਂ ਜੀਆਰਪੀ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Unidentified persons pelted stones on Golden Temple Mail, railway police registered a case
ਗੋਲਡਨ ਟੈਂਪਲ ਮੇਲ ਉਤੇ ਅਣਪਛਾਤਿਆਂ ਨੇ ਵਰ੍ਹਾਏ ਪੱਥਰ, ਰੇਲਵੇ ਪੁਲਿਸ ਨੇ ਮਾਮਲਾ ਕੀਤਾ ਦਰਜ

By

Published : May 14, 2023, 12:52 PM IST

ਅੰਮ੍ਰਿਤਸਰ : ਸ਼ਨੀਵਾਰ ਰਾਤ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਗੋਲਡਨ ਟੈਂਪਲ ਮੇਲ ਟਰੇਨ ਨੰਬਰ 12903 'ਤੇ ਅਣਪਛਾਤੇ ਨੌਜਵਾਨਾਂ ਨੇ ਪੱਥਰ ਸੁੱਟੇ। ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਦਸੇ ਕਾਰਨ ਗੱਡੀ ਅੰਦਰ ਸਵਾਰ ਯਾਤਰੀਆਂ 'ਚ ਸਹਿਮ ਦਾ ਮਾਹੌਲ ਬਣ ਗਿਆ। ਰਾਤ 11.23 ਵਜੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਰੇਲਵੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਟਰੇਨ 12 ਮਈ ਨੂੰ ਮੁੰਬਈ ਤੋਂ ਰਵਾਨਾ ਹੋਈ ਸੀ। 13 ਮਈ ਦੀ ਰਾਤ ਨੂੰ ਇਹ ਟਰੇਨ ਬਿਆਸ ਰੇਲਵੇ ਸਟੇਸ਼ਨ ਤੋਂ 12.45 'ਤੇ ਰਵਾਨਾ ਹੋਈ ਸੀ। ਕੁਝ ਮਿੰਟਾਂ ਬਾਅਦ ਰੇਲਗੱਡੀ 'ਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਸਥਿਤੀ ਉਦੋਂ ਹੋਰ ਵੀ ਸੰਵੇਦਨਸ਼ੀਲ ਹੋ ਗਈ ਜਦੋਂ ਰੇਲ ਗੱਡੀ ਦੇ ਏਸੀ ਕੋਚ ਬੀ1 ਅਤੇ ਬੀ2 ਦੀਆਂ ਖਿੜਕੀਆਂ ਦੇ ਸ਼ੀਸ਼ੇ 'ਤੇ ਪੱਥਰ ਸੁੱਟੇ ਗਏ।

ਡਬਲ ਲੇਅਰ ਦਾ ਇੱਕ ਸ਼ੀਸ਼ਾ ਟੁੱਟਿਆ :ਮੁੰਬਈ ਤੋਂ ਅੰਮ੍ਰਿਤਸਰ ਆ ਰਹੇ ਪ੍ਰਵੀਨ ਜੈਨ ਨੇ ਦੱਸਿਆ ਕਿ ਘਟਨਾ ਕਾਰਨ ਟਰੇਨ ਦੇ ਏਸੀ ਕੋਚ ਬੀ1 ਅਤੇ ਬੀ2 ਦੀਆਂ ਕਈ ਖਿੜਕੀਆਂ ਟੁੱਟ ਗਈਆਂ। ਟਰੇਨ 'ਚ ਡਬਲ ਲੇਅਰ ਸ਼ੀਸ਼ੇ ਹੋਣ ਕਾਰਨ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਖਿੜਕੀਆਂ ਦੀਆਂ ਬਾਹਰਲੀਆਂ ਪਰਤਾਂ ਟੁੱਟੀਆਂ ਹੋਈਆਂ ਸਨ, ਪਰ ਅੰਦਰਲੇ ਸ਼ੀਸ਼ਿਆਂ ਉਤੇ ਸਿਰਫ਼ ਤਰੇੜਾਂ ਹੀ ਦਿਖਾਈ ਦੇ ਰਹੀਆਂ ਸਨ, ਜਿਸ ਕਾਰਨ ਸਵਾਰੀਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜੇਕਰ ਅੰਦਰਲਾ ਸ਼ੀਸ਼ਾ ਵੀ ਟੁੱਟ ਜਾਂਦਾ ਤਾਂ ਅੰਦਰ ਬੈਠੇ ਯਾਤਰੀ ਸ਼ੀਸ਼ੇ ਅਤੇ ਪੱਥਰਾਂ ਨਾਲ ਜ਼ਖਮੀ ਹੋ ਸਕਦੇ ਸਨ।

  1. Rajinder Kaur Bhathal on aap's victory: "ਜਲੰਧਰ ਵਿੱਚ ਆਪ ਦੀ ਨਹੀਂ ਬਲਕਿ ਸਰਕਾਰੀ ਤੰਤਰ ਦੀ ਹੋਈ ਜਿੱਤ"
  2. ਜਲੰਧਰ ਚੋਣਾਂ ਦੇ ਨਤੀਜੇ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ, ਕਿਹਾ- ਵਿਰੋਧੀ ਪਾਰਟੀਆਂ ਨੂੰ ਸੁਸ਼ੀਲ ਰਿੰਕੂ ਨੇ ਦਿੱਤਾ ਕਰਾਰਾ ਜਵਾਬ
  3. 3 ਜ਼ਿਲ੍ਹਿਆਂ ਤੇ ਸੈਂਕੜੇ ਪਿੰਡਾਂ ਨੂੰ ਆਪਸ 'ਚ ਜੋੜਨ ਵਾਲੀ ਸਟੇਟ ਹਾਈਵੇਅ ਦਾ ਖ਼ਸਤਾ ਹਾਲ, ਕਿਸਾਨਾਂ ਨੇ ਕਰ ਦਿੱਤਾ ਚੱਕਾ ਜਾਮ

ਰੇਲਵੇ ਪੁਲਿਸ ਨੇ ਅਣਪਛਾਤਿਆਂ ਉਤੇ ਮਾਮਲਾ ਕੀਤਾ ਦਰਜ :ਅਣਪਛਾਤਿਆਂ ਵੱਲੋਂ ਰੇਲ ਗੱਡੀ ਉਤੇ ਕੀਤੀ ਗਈ ਇਸ ਪੱਥਰਬਾਜ਼ੀ ਤੋਂ ਬਾਅਦ ਯਾਤਰੀਆਂ ਤੇ ਰੇਲ ਅਧਿਕਾਰੀਆਂ ਨੇ ਇਸ ਸਬੰਧੀ ਸ਼ਿਕਾਇਤ ਰੇਲਵੇ ਪੁਲਿਸ ਨੂੰ ਦਿੱਤੀ। ਰੇਲਵੇ ਪੁਲਿਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਇਸ ਦੀ ਜਾਂਚ ਕਰ ਰਹੇ ਹਨ ਕਿ ਇਹ ਪੱਥਰਬਾਜ਼ੀ ਕਿਉਂ ਕੀਤੀ ਗਈ। ਇਹ ਲੁੱਟ ਖੋਹ ਦੀ ਨੀਅਤ ਨਾਲ ਪੱਥਰਬਾਜ਼ੀ ਹੋਈ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਹੈ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ। ਰੇਲਵੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਵੀ ਜ਼ਿੰਮੇਵਾਰ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details