ਪੰਜਾਬ

punjab

ETV Bharat / state

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ - ਅਮਨਦੀਪ ਨਾਮਕ ਲੜਕੀ

ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਅਮਨਦੀਪ ਨਾਮਕ ਲੜਕੀ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਹੈ। ਲੜਕੀ ਦੇ ਪਰਿਵਾਰ ਅਨੁਸਾਰ ਲੜਕੇ ਦਾ ਪਰਿਵਾਰ ਦਾਜ ਕਰਕੇ ਲੜਕੀ ਨੂੰ ਤੰਗ ਕਰਦਾ ਸੀ।

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ
ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ

By

Published : Oct 26, 2021, 4:45 PM IST

Updated : Oct 26, 2021, 5:08 PM IST

ਅੰਮ੍ਰਿਤਸਰ:ਪੰਜਾਬ ਵਿੱਚ ਆਏ ਦਿਨ ਹੀ ਵਿਆਹੁਤਾ ਦਹੇਜ਼ ਦੀ ਖਾਤਰ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਸਾਹਮਣੇ ਆਇਆ ਹੈ। ਜਿੱਥੇ ਅਮਨਦੀਪ ਨਾਮਕ ਲੜਕੀ ਵੀ ਦਹੇਜ ਦੀ ਸੂਲੀ ਚੜ੍ਹ ਗਈ।

ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਮਨਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 6 ਮਹੀਨੇ ਪਹਿਲੇ ਸ਼ਮਸ਼ੇਰ ਸਿੰਘ ਨਾਮਕ ਨੌਜਵਾਨ ਨਾਲ ਵੇਰਕਾ ਵਿਖੇ ਹੋਇਆ ਸੀ।

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਪਰ ਵਿਆਹ ਤੋਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ 'ਤੇ ਉਸ ਦਾ ਪਤੀ ਅਕਸਰ ਹੀ ਉਸ ਨਾਲ ਮਾਰ ਕੁਟਾਈ ਕਰਦਾ ਰਹਿੰਦਾ ਸੀ ਅਤੇ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਅਮਨਦੀਪ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਅਮਨਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਉਹ ਉਸ ਦੇ ਸਹੁਰਾ ਪਰਿਵਾਰ ਨੇ ਹੀ ਉਨ੍ਹਾਂ ਦੀ ਬੇਟੀ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰਿਆ ਹੈ।

ਦੂਜੇ ਪਾਸੇ ਇਸ ਮਾਮਲੇ ਵਿੱਚ ਵੇਰਕਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਰਖਾਸਤ ਆਈ ਸੀ, ਕਿ ਅਮਨਦੀਪ ਨਾਮਕ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਜਿਸ ਤੋਂ ਬਾਅਦ ਅਮਨਦੀਪ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਿਲਹਾਲ ਅਮਨਦੀਪ ਸਹੁਰਾ ਪਰਿਵਾਰ ਚੋਂ ਕੁਝ ਮੈਂਬਰਾਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ:- ਝੋਨਾ ਲੱਦਣ ਗਏ ਪਿਓ-ਪੁੱਤ ‘ਤੇ ਆੜ੍ਹਤੀ ਵੱਲੋਂ ਹਮਲਾ, ਪਿਓ ਦੀ ਮੌਤ ਪੁੱਤ ਜ਼ਖ਼ਮੀ

Last Updated : Oct 26, 2021, 5:08 PM IST

ABOUT THE AUTHOR

...view details