ਪੰਜਾਬ

punjab

ETV Bharat / state

ਕਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇਕਜੁੱਟ - ਵੈਕਸੀਨ ਕੈਂਪ

ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ ‘ਤੇ ਸਿਵਲ ਸਰਜਨ ਅੰਮ੍ਰਿਤਸਰ ਵਲੋਂ ਬਾਰਡਰ ਜ਼ੋਨ ਟਰੇਡ ਅਤੇ ਇੰਡਸਟਰੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਦੇ ਸਹਿਯੋਗ ਅਤੇ ਹੋਰ ਮੰਡੀਆਂ ਦੇ ਵਪਾਰੀਆਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਸੁਚੇਤ ਕਰਦਿਆਂ ਕਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਕਰੋਨਾ ਵੈਕਸੀਨ ਕੈਂਪ ਲਗਾਉਣ ਸੁਝਾਅ ਦੇਣ ਤਾਂ ਜੋ ਵਧੇਰੇ ਲੋਕਾਂ ਨੂੰ ਵੈਕਸੀਨ ਲਗਵਾਈ ਜਾ ਸਕੇ। ਜਿਸ ਤੇ ਬਾਰਡਰ ਜ਼ੋਨ ਟਰੇਡ ਐਂਡ ਇੰਡਸਟਰੀ ਦੇ ਮੈਂਬਰਾਂ ਵਲੋਂ ਕਰੋਨਾ ਮਹਾਂਮਾਰੀ ਦੇ ਖਾਤਮੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਦਿਆਂ ਵਪਾਰੀਆਂ, ਮਜਦੂਰਾਂ ਅਤੇ ਦੁਕਾਨਦਾਰਾਂ ਨੂੰ ਕਰੋਨਾ ਵੈਕਸੀਨ ਦੀ ਡੋਜ ਲਗਵਾਉਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੈਪ ਲਗਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਕਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇਕਜੁੱਟ
ਕਰੋਨਾ ਵੈਕਸੀਨ ਮੁਹਿੰਮ ਤਹਿਤ ਵਪਾਰੀ ਵਰਗ ਅਤੇ ਸਿਹਤ ਵਿਭਾਗ ਹੋਇਆ ਇਕਜੁੱਟ

By

Published : Apr 16, 2021, 9:32 PM IST

ਅੰਮ੍ਰਿਤਸਰ: ਮੀਡੀਆ ਨਾਲ ਗੱਲਬਾਤ ਕਰਦਿਆਂ ਬਾਰਡਰ ਜੋਨ ਟਰੇਡ ਐਡ ਇੰਡਸਟਰੀ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ, ਜਿਲਾ ਪ੍ਰਧਾਨ ਚਰਨਜੀਤ ਸਿੰਘ ਪੂੰਜੀ ਅਤੇ ਮੀਤ ਪ੍ਰਧਾਨ ਹਰਪਾਲ ਸਿੰਘ ਆਹਲੂਵਾਲੀਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਤੀ ਕੱਲ੍ਹ ਉਹ ਵਫਦ ਰੂਪ ‘ਚ ਡੀਸੀ ਅੰਮ੍ਰਿਤਸਰ ਨੂੰ ਮਿਲੇ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਸੀ। ਕਿ ਜਿਸ ਵੀ ਵਪਾਰਕ ਮੰਡੀਆਂ ਦੇ ਵਪਾਰੀਆਂ ਵਲੋਂ ਪ੍ਰਸ਼ਾਸ਼ਨ ਦੇ ਤਾਲਮੇਲ ਨਾਲ ਕਰੋਨਾ ਵੈਕਸੀਨ ਲਗਵਾਈ ਜਾਵੇਗੀ, ਉਸ ਮੰਡੀ ਵਿੱਚ ਲਾਕਡਾਊਨ ਨਹੀਂ ਲਗਾਇਆ ਜਾਵੇਗਾ।
ਜਿਸ ਉਪਰੰਤ ਅੱਜ ਉਨ੍ਹਾਂ ਵਲੋਂ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੇ ਨਾਲ ਮੀਟਿੰਗ ਕਰਕੇ ਸ਼ਹਿਰ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਰੋਨਾ ਵੈਕਸੀਨ ਕੈਂਪ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਸ ਤੇ ਸਿਵਲ ਸਰਜਨ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਕਿ ਉਹ ਮੰਡੀਆਂ ਵਿੱਚ ਜਾ ਕੇ ਕਰੋਨਾ ਵੈਕਸੀਨ ਦਾ ਕੈਂਪ ਲਗਾ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਪਾਰੀ ਵਰਗ ਨੂੰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਿਸੇ ਵੀ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਪ੍ਰਧਾਨ ਮਰਵਾਹਾ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵੈਕਸੀਨ ਦੀ ਮੁਹਿੰਮ ਵਿੱਚ ਆਪਣੇ ਯੋਗਦਾਨ ਪਾਉਂਦੀਆਂ ਖੁਦ ਕਰੋਨਾ ਵੈਕਸੀਨ ਲਗਵਾਉਣ ਅਤੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰਨ।

ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਵਪਾਰੀਆਂ ਨਾਲ ਮੀਟਿੰਗ ਉਪਰੰਤ ਫੈਸਲਾ ਲਿਆ ਹੈ, ਕਿ ਉਹ ਇੱਕ ਹਫਤੇ ਲਈ ਪੂਰਾ ਇਨ੍ਹਾਂ ਵਪਾਰੀਆਂ ਦੇ ਬਜਾਰਾਂ, ਮੰਡੀਆਂ ਵਿੱਚ ਕੈਂਪ ਲਗਾ ਸਾਰੇ ਹੀ ਵਪਾਰੀਆਂ, ਦੁਕਾਨਦਾਰਾਂ, ਮਜਦੂਰਾਂ ਨੂੰ ਕਰੋਨਾ ਵੈਕਸੀਨ ਲਗਾਉਣ ਜਾ ਰਹੇ ਹਾਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਪਾਰੀ ਵਰਗ ਅਤੇ ਉਥੇ ਕੰਮ ਕਰਨ ਵਾਲੇ ਸਾਰੇ ਹੀ ਲੋਕ ਕਰੋਨਾ ਵਰਗੀ ਮਹਾਂਮਾਰੀ ਤੋ ਬਚੇ ਰਹਿ ਸਕਣ।

ABOUT THE AUTHOR

...view details