ਪੰਜਾਬ

punjab

ETV Bharat / state

ਸ੍ਰੀਨਗਰ: ਟਰੱਕ ਖੱਡ 'ਚ ਡਿੱਗਣ ਕਾਰਨ ਮਜੀਠਾ ਦੇ 2 ਨੌਜਵਾਨ ਲਾਪਤਾ - ਟਰੱਕ ਚਾਲਕਾਂ ਤੋਂ ਹੀ ਜਾਣਕਾਰੀ ਮਿਲੀ

ਰੋਜ਼ੀ ਰੋਟੀ ਕਮਾਉਂਦੇ ਟਰੱਕ ਲੈਕੇ ਗਏ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਚਾਚੋਵਾਲੀ ਤੋਂ ਸ੍ਰੀਨਗਰ ਗਏ ਦੋ ਨੌਜਵਾਨ ਲਾਪਤਾ ਹਨ। ਦਰਅਸਲ ਸ੍ਰੀਨਗਰ 'ਚ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ ਨੌਜਵਾਨ ਲਾਪਤਾ ਹਨ। ਜਿਸ ਦੀ ਜਾਣਕਾਰੀ ਪਰਿਵਾਰ ਨੂੰ ਸੋਸ਼ਲ ਮੀਡੀਆ ਅਤੇ ਹੋਰ ਪੰਜਾਬੀ ਜੋ ਟਰੱਕ ਲੈਕੇ ਸ੍ਰੀਨਗਰ ਗਏ ਸੀ, ਉਨ੍ਹਾਂ ਕੋਲੋਂ ਪਤਾ ਲੱਗੀ।

ਸ੍ਰੀਨਗਰ 'ਚ ਟਰੱਕ ਖੱਡ 'ਚ ਡਿੱਗਣ ਕਾਰਨ ਮਜੀਠਾ ਦੇ ਦੋ ਨੌਜਵਾਨ ਲਾਪਤਾ
ਸ੍ਰੀਨਗਰ 'ਚ ਟਰੱਕ ਖੱਡ 'ਚ ਡਿੱਗਣ ਕਾਰਨ ਮਜੀਠਾ ਦੇ ਦੋ ਨੌਜਵਾਨ ਲਾਪਤਾ

By

Published : May 4, 2021, 8:48 PM IST

ਅੰਮ੍ਰਿਤਸਰ: ਰੋਜ਼ੀ ਰੋਟੀ ਕਮਾਉਂਦੇ ਟਰੱਕ ਲੈਕੇ ਗਏ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਚਾਚੋਵਾਲੀ ਤੋਂ ਸ੍ਰੀਨਗਰ ਗਏ ਦੋ ਨੌਜਵਾਨ ਲਾਪਤਾ ਹਨ। ਦਰਅਸਲ ਸ੍ਰੀਨਗਰ 'ਚ ਟਰੱਕ ਡੂੰਘੀ ਖੱਡ 'ਚ ਡਿੱਗਣ ਕਾਰਨ ਨੌਜਵਾਨ ਲਾਪਤਾ ਹਨ। ਜਿਸ ਦੀ ਜਾਣਕਾਰੀ ਪਰਿਵਾਰ ਨੂੰ ਸੋਸ਼ਲ ਮੀਡੀਆ ਅਤੇ ਹੋਰ ਪੰਜਾਬੀ ਜੋ ਟਰੱਕ ਲੈਕੇ ਸ੍ਰੀਨਗਰ ਗਏ ਸੀ, ਉਨ੍ਹਾਂ ਕੋਲੋਂ ਪਤਾ ਲੱਗੀ। ਇਸ ਹਾਦਸੇ 'ਚ ਟਰੱਕ ਚਾਲਕ ਅਤੇ ਹੈਲਪਰ ਦੋਵੇਂ ਹੀ ਲਾਪਤਾ ਹਨ।

ਸ੍ਰੀਨਗਰ 'ਚ ਟਰੱਕ ਖੱਡ 'ਚ ਡਿੱਗਣ ਕਾਰਨ ਮਜੀਠਾ ਦੇ ਦੋ ਨੌਜਵਾਨ ਲਾਪਤਾ

ਇਸ ਸਬੰਧੀ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਟਰੱਕ ਚਾਲਕਾਂ ਤੋਂ ਹੀ ਜਾਣਕਾਰੀ ਮਿਲੀ ਜਦਕਿ ਉਥੋਂ ਦੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੁਝ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰ ਦੀ ਮੰਗ ਹੈ ਕਿ ਹਾਦਸੇ 'ਚ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਪਰਿਵਾਰ 'ਚ ਉਕਤ ਲਾਪਤਾ ਨੌਜਵਾਨ ਹੀ ਕਮਾਉਣ ਵਾਲਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਵੀ ਆਉਂਣਗੀਆਂ। ਇਸ ਦੇ ਲਈ ਪਰਿਵਾਰਕ ਮੈਂਬਰਾਂ ਵਲੋਂ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਮਦਦ ਕਰੇ ਤਾਂ ਜੋ ਉਨ੍ਹਾਂ ਦਾ ਘਰ ਖਰਚ ਤੁਰ ਸਕੇ।

ਇਹ ਵੀ ਪੜ੍ਹੋ:ਵੱਧ ਸਵਾਰੀਆਂ ਬਿਠਾਉਣ ’ਤੇ ਪੁਲਿਸ ਨੇ ਬੱਸ ਕੀਤੀ ਜਬਤ

ABOUT THE AUTHOR

...view details