ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ Foreign currency smuggling case Amritsar airport ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਅੱਜ ਐਤਵਾਰ ਨੂੰ ਸੀਆਈਐਸਐਫ ਨੇ ਕਰਵਾਈ ਕਰਦਿਆ ਏਅਰ ਇੰਡੀਆਂ ਐਕਸਪ੍ਰੈਸ ਦੀ ਉਡਾਣ ਦੌਰਾਨ ਦੋ ਯਾਤਰੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਵਿਦੇਸ਼ੀ ਕਰੰਸੀ ਦੀ ਭਾਰਤੀ ਰੁਪਏ ਅਨੁਸਾਰ 32.86 ਲੱਖ ਕੀਮਤ ਦੱਸੀ ਜਾ ਰਹੀ ਹੈ।
ਇਸ ਦੌਰਾਨ ਮਾਮਲੇ ਦੀ ਪੂਰੀ ਜਾਣਕਾਰੀ ਦੱਸ ਦਿੰਦਿਆ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ਉੱਤੇ ਸੁਰੱਖਿਆ ਲਈ ਤਾਇਨਾਤ ਸੀਆਈਐਸਐਫ ਦੇ ਜਵਾਨ ਯਾਤਰੀਆਂ ਤੇ ਸਮਾਨ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਹੀ ਏਅਰਪੋਰਟ ਤੋਂ ਦੁਬਈ ਲਈ ਏਅਰ ਇੰਡੀਆ ਦੀ ਫਲਾਈਟ ਨੰਬਰ IX 191 ਤਿਆਰ ਸੀ। ਜਿਸ ਦੌਰਾਨ ਹੀ ਸੀਆਈਐਸਐਫ ਦੇ ਜਵਾਨਾਂ ਨੇ ਯਾਤਰੀਆਂ ਦੇ ਸਮਾਨ 'ਚ ਕੁਝ ਅਜੀਬ ਚੀਜ਼ ਦੇਖੀ, ਇਸ ਤੋਂ ਬਾਅਦ ਉਨ੍ਹਾਂ ਦੇ ਸਮਾਨ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਦੇ ਕੋਲੋ 21 ਹਜ਼ਾਰ ਯੂਰੋ ਨਿਕਲੇ ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਸਾਰੀ ਕਰੰਸੀ ਕਸਟਮ ਵਿਭਾਗ ਦੇ ਹਵਾਲ ਕਰ ਦਿੱਤੀ।