ਅੰਮ੍ਰਿਤਸਰ:ਹਲਕਾ ਅਜਨਾਲਾ ਦੇ ਨੌਜਵਾਨਾਂ ਨੂੰ ਇੰਡੋਨੇਸ਼ੀਆ ਵਿੱਚ ਮੌਤ ਦੀ ਸਜ਼ਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਗੁਰਮੇਜ ਸਿੰਘ ਗੱਗੋਮਾਹਲ ਦੇ ਰਹਿਣ ਵਾਲਾ ਹੈ ਅਤੇ ਅਜੇਪਾਲ ਸਿੰਘ ਅਟਾਰੀ ਦੇ ਪਿੰਡ ਮੋਧੇ ਧਨੋਆ ਦਾ ਰਹਿਣ ਵਾਲਾ ਹੈ। ਇਹ ਦੋਵੇਂ ਨੌਜਵਾਨ ਆਪਸ ਵਿੱਚ ਰਿਸ਼ਦਾਰ ਹਨ। ਪਰਿਵਾਰਿਕ ਮੈਂਬਰਾਂ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਦੋਵੇਂ ਵਿਦੇਸ਼ ਜਾਣਾ ਚਾਹੁੰਦੇ ਸਨ। ਮੌਤ ਦੀ ਸਜ਼ਾ ਭੁਗਤ ਰਹੇ ਨੌਜਵਾਨਾਂ ਦੀ ਇੱਕ ਏਜੰਟ ਚਰਨਜੀਤ ਸਿੰਘ ਸੋਢੀ ਨਾਲ ਫੇਸਬੁੱਕ ਉੱਤੇ ਅਮਰੀਕਾ ਦੋ ਨੰਬਰ ਵਿੱਚ ਜਾਣ ਦੀ ਗੱਲ ਹੋਈ ਸੀ।
ਇੰਡੋਨੇਸ਼ੀਆ 'ਚ ਫਸੇ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ, ਦਿੱਤੀ ਗਈ ਮੌਤ ਦੀ ਸਜ਼ਾ ! - ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਦੋ ਨੌਜਵਾਨਾਂ ਨੂੰ ਇੰਡੋਨੇਸ਼ੀਆ ਵਿੱਚ ਮੌਤ ਦੀ ਸਜ਼ਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾ ਦੇ ਬੱਚੇ ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਹਨ।
ਪੈਸਿਆਂ ਦੀ ਮੰਗ:ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਮਰੀਕਾ ਭੇਜਣ ਲਈ ਏਜੰਟ ਨੇ 35 ਲੱਖ ਰੁਪਏ ਉਨ੍ਹਾਂ ਦੇ ਬੱਚਿਆਂ ਤੋਂ ਮੰਗੇ ਸਨ। ਏਜੰਟ ਨੇ ਨੌਜਵਾਨਾਂ ਨੂੰ ਇੰਡੋਨੇਸ਼ੀਆ ਭੇਜਿਆ ਜਿੱਥੇ ਏਜੰਟ ਦਾ ਕੋਈ ਵਿਅਕਤੀ ਉਨ੍ਹਾਂ ਨੂੰ ਲੈਣ ਲਈ ਆਇਆ। ਇਸ ਤੋਂ ਬਾਅਦ ਸ਼ਖ਼ਸ ਨੌਜਵਾਨਾਂ ਨੂੰ ਆਪਣੇ ਘਰ ਲੈਕੇ ਗਿਆ ਅਤੇ ਉਸ ਦੇ ਘਰ ਪਹਿਲਾਂ ਹੀ ਚਾਰ ਪੰਜ ਵਿਅਕਤੀ ਬੈਠੇ ਹੋਏ ਸਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨਾਂ ਕੋਲ ਪੰਜ-ਪੰਜ ਹਜ਼ਾਰ ਅਮਰੀਕੀ ਡਾਲਰ ਸਨ ਜੋ ਉਨ੍ਹਾਂ ਤੋਂ ਘਰ ਵਿੱਚ ਬੈਠੇ ਲੋਕਾਂ ਨੇ ਲੁੱਟ।
- Border Heroine Smuggling: ਕੌਮੀ ਸਰਹੱਦ ਉੱਤੇ ਬੀਐਸਐਫ਼ ਨੇ ਸੁੱਟੇ ਡਰੋਨ, ਕਰੋੜਾਂ ਦੀ ਹੈਰੋਇਨ ਬਰਾਮਦ
- ਏਟੀਐਮ ਬਦਲਕੇ ਬਜ਼ੁਰਗ ਨਾਲ ਸ਼ਾਤਿਰ ਠੱਗਾਂ ਨੇ ਕੀਤੀ ਲੁੱਟ, ਸੀਸੀਟੀਵੀ 'ਚ ਕੈਦ ਹੋਈ ਵਾਰਦਾਤ
- ਕੇਂਦਰੀ ਜੇਲ੍ਹ ਦੇ ਜੈਮਰ ਆਮ ਲੋਕਾਂ ਲਈ ਬਣੇ ਮੁਸੀਬਤ, ਲੋਕਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੇ ਹੱਲ ਲਈ ਕੀਤੀ ਗੁਜ਼ਾਰਿਸ਼
ਸਰਕਾਰ ਨੂੰ ਅਪੀਲ:ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਡੌਂਕਰਾਂ ਵੱਲੋਂ ਨਾਜਾਇਜ਼ ਤੰਗ ਕਰਨ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਧੱਕੇ ਨਾਲ ਵਾਧੂ ਪੈਸੇ ਮੰਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਦੋਂ ਡੌਂਕਰਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਝੂਠੇ ਇਲਜ਼ਾਮਾਂ ਵਿੱਚ ਪੁਲਿਸ ਕੋਲ ਫਸਾ ਦਿੱਤਾ ਗਿਆ। ਪੀੜਤ ਨੌਜਵਾਨ ਦੀ ਮਾਂ ਨੇ ਕਿਹਾ ਕਿ ਟਰੈਵਲ ਏਜੰਟ ਉਨ੍ਹਾਂ ਦੇ ਲੜਕਿਆਂ ਦੀ ਵੀਡੀਓ ਪਾਕੇ ਡਰਾ ਰਿਹਾ ਹੈ ਕਿ ਜੇਕਰ ਹੋਰ ਪੈਸੇ ਨਾ ਘੱਲੇ ਤਾਂ ਉਨ੍ਹਾਂ ਨੂੰ ਵਿਦੇਸ਼ ਵਿੱਚ ਹੀ ਫਾਂਸੀ ਦੇ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਦੀ ਆਖਰੀ ਬਾਰ ਬੱਚਿਆਂ ਨਾਲ ਗੱਲ ਹੋਈ ਸੀ ਅਤੇ ਉਹ ਆਖ ਰਹੇ ਸਨ ਕਿ ਬਹੁਤ ਜਲਦ ਭਾਰਤ ਪਹੁੰਚਣ ਵਾਲੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀੜਤ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਉਪਰਾਲਾ ਕਰਕੇ ਵਿਦੇਸ਼ ਵਿੱਚ ਫਸੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਿਸ ਲਿਆਂਦਾ ਜਾਵੇ।