ਅੰਮ੍ਰਿਤਸਰ:ਦੇਰ ਸ਼ਾਮ ਬੱਸ ਸਟੈਂਡ ਬਾਬਾ ਬਕਾਲਾ ਸਾਹਿਬ ਨਜ਼ਦੀਕ ਇੱਕ ਚੋਕਰ ਨਾਲ ਭਰੇ ਟਰੱਕ ਦੀ ਲਪੇਟ (Truck wrap) ਵਿੱਚ ਆ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਅਤੇ ਬਾਅਦ ਵਿੱਚ ਔਰਤਾਂ ਨੇ ਦਮ ਤੋੜ ਦਿੱਤਾ।
ਮ੍ਰਿਤਕ ਸੁਰਿੰਦਰ ਕੌਰ ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਸੁਰਿੰਦਰ ਕੌਰ ਸਵੇਰੇ ਦਵਾਈ ਲੈਣ ਲਈ ਜਲੰਧਰ ਗਈ ਸੀ ਅਤੇ ਵਾਪਿਸ ਪਿੰਡ ਆ ਰਹੀ ਸੀ ਕਿ ਬਾਬਾ ਬਕਾਲਾ ਸਾਹਿਬ ਐਕਸੀਡੈਂਟ ਹੋਣ ਨਾਲ ਉਸਦੀ ਮਾਤਾ ਦੀ ਮੌਤ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਉਕਤ ਮਾਮਾਲੇ ਸਬੰਧੀ ਉਨ੍ਹਾਂ ਨੂੰ ਕਿਸੇ ਗਰੁੱਪ ਰਾਹੀ ਪਤਾ ਚੱਲਿਆ ਕਿ ਉਸ ਦੀ ਮਾਤਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਸਿਵਲ ਹਸਪਤਾਲ ਆਉਣ ਤੇ ਡਾਕਟਰ ਕੋਲੋਂ ਪਤਾ ਚੱਲਿਆ ਕਿ ਉਸਦੀ ਮਾਤਾ ਦੀ ਮੌਤ ਹੋ ਚੁੱਕੀ ਹੈ।
ਟਰੱਕ ਦੀ ਲਪੇਟ 'ਚ ਆਉਣ ਕਾਰਨ ਦੋ ਔਰਤਾਂ ਦੀ ਮੌਤ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ ਚਾਰ ਵਜੇ ਬਾਬਾ ਬਕਾਲਾ ਸਾਹਿਬ ਬੱਸ ਸਟੈਂਡ ਤੇ ਇੱਕ ਚੋਕਰ ਨਾਲ ਭਰਿਆ ਹੋਇਆ ਟਰੱਕ ਜੋ ਕਿ ਫਾਜ਼ਲਿਕਾ ਤਰਫੋਂ ਆ ਰਿਹਾ ਸੀ ਕਿ ਬਾਬਾ ਬਕਾਲਾ ਸਾਹਿਬ ਬੱਸ ਅੱਡੇ ਦੇ ਨਜਦੀਕ ਦੋ ਔਰਤਾਂ ਜਿਸ ਵਿਚ ਸੁਰਿੰਦਰ ਕੌਰ ਪਤਨੀ ਦੇਸਾ ਸਿੰਘ ਵਾਸੀ ਜਮਾਲਪੁਰ ਅਤੇ ਹਰਪ੍ਰੀਤ ਕੌਰ ਪਤਨੀ ਜਸਪਿੰਦਰ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਔਰਤਾਂ ਬੱਸ ਸਟੇੈਡ ਉਤੇ ਖੜ੍ਹੀਆਂ ਸਨ ਕਿ ਇਸ ਦੌਰਾਨ ਟਰੱਕ ਚਾਲਕ ਦਾ ਸੰਤੁਲਨ ਵਿਗੜ ਜਾਣ ਕਾਰਣ ਸਵਾਰੀਆਂ ਤੇ ਜਾ ਚੜਿਆ, ਜਿਸ ਸਬੰਧੀ ਟਰੱਕ ਚਾਲਕ ਡਰਾਈਵਰ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਮੋਰਚਰੀ ਵਿੱਚ ਰੱਖਿਆ ਗਿਆ ਹੈ, ਜੋ ਕਿ ਪੋਸਟਮਾਰਟਮ (Postmortem) ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।
ਇਹ ਵੀ ਪੜੋ:ਸੱਤਾ ਤੇ ਆਉਣ ਤੇ ਭਾਜਪਾ ਕੱਚੇ ਮੁਲਾਜ਼ਮਾਂ ਨੂੰ ਕਰੇਗੀ ਪੱਕਾ : ਅਸ਼ਵਨੀ ਸ਼ਰਮਾ