ਪੰਜਾਬ

punjab

ETV Bharat / state

Birthday Party 'ਚ ਹੋਏ ਕਤਲ ਦੀ ਸੀਸੀਟੀਵੀ ਆਈ ਸਾਹਮਣੇ - ਸੀਸੀਟੀਵੀ ਆਈ ਸਾਹਮਣੇ

ਹੋਟਲ ਦੇ ਬਾਹਰ ਵਾਪਰੇ ਝਗੜੇ ਦੌਰਾਨ ਮੁਲਜ਼ਮ ਨੇ ਪਹਿਲਾ ਇੱਕ ਨੌਜਵਾਨ ਨੂੰ ਗੋਲੀ ਮਾਰੀ ਇਸ ਤੋਂ ਬਾਅਦ ਜਦੋ ਦੂਜਾ ਨੌਜਵਾਨ ਭੱਜਣ ਲੱਗਾ ਤਾਂ ਉਸ ਦੇ ਪਿੱਛੇ ਭੱਜ ਦੇ ਗੋਲੀ ਮਾਰ ਦਿੱਤੀ।

Birthday Party 'ਚ ਹੋਏ ਕਤਲ ਦੀ ਸੀਸੀਟੀਵੀ ਆਈ ਸਾਹਮਣੇ
Birthday Party 'ਚ ਹੋਏ ਕਤਲ ਦੀ ਸੀਸੀਟੀਵੀ ਆਈ ਸਾਹਮਣੇ

By

Published : Aug 19, 2021, 1:51 PM IST

ਅੰਮ੍ਰਿਤਸਰ: ਮਜੀਠਾ ਰੋਡ 'ਤੇ ਇੱਕ ਨਿੱਜੀ ਹੋਟਲ 'ਚ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ ਤਾਂ ਉਸ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਉਕਤ ਘਟਨਾ ਕੇਡੀ ਹਸਪਤਾਲ ਦੇ ਨਜ਼ਦੀਕ ਦੱਸੀ ਜਾ ਰਹੀ ਹੈ।

Birthday Party 'ਚ ਇਸ ਤਰ੍ਹਾਂ ਵਾਪਰੀ ਸੀ ਪੂਰੀ ਘਟਨਾ, ਦੇਖੋ ਸੀਸੀਟੀਵੀ

ਦੱਸ ਦਈਏ ਕਿ ਹੋਟਲ ਦੇ ਬਾਹਰ ਵਾਪਰੇ ਝਗੜੇ ਦੌਰਾਨ ਮੁਲਜ਼ਮ ਨੇ ਪਹਿਲਾ ਇੱਕ ਨੌਜਵਾਨ ਨੂੰ ਗੋਲੀ ਮਾਰੀ ਇਸ ਤੋਂ ਬਾਅਦ ਜਦੋ ਦੂਜਾ ਨੌਜਵਾਨ ਭੱਜਣ ਲੱਗਾ ਤਾਂ ਉਸ ਦੇ ਪਿੱਛੇ ਭੱਜ ਦੇ ਗੋਲੀ ਮਾਰ ਦਿੱਤੀ। ਦੱਸ ਦਈਏ ਕਿ ਇਹ ਮਾਮਲਾ ਜਨਮਦਿਨ ਦੀ ਪਾਰਟੀ ਦੇ ਦੌਰਾਨ ਕੇਕ ਮੂੰਹ ’ਤੇ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਸੀ।

ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਸੀ ਕਿ ਜਨਮਦਿਨ ਦੀ ਪਾਰਟੀ 'ਚ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨਾਂ ਦੀ ਲੜਾਈ ਹੋ ਗਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਪੁਲਿਸ ਦਾ ਇਹ ਵੀ ਕਹਿਣਾ ਕਿ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਜਨਮਦਿਨ ਦੀ ਪਾਰਟੀ 'ਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ

ABOUT THE AUTHOR

...view details