ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਕਬੂਲ ਪੁਰਾ ਵਿੱਚ ਕੱਲ੍ਹ ਇੱਕ ਕੁੜੀ ਦੀ ਵਾਇਰਲ ਹੋਈ ਵੀਡੀਓ ਸਾਹਮਣੇ ਆਈ ਸੀ, ਜੋ ਹੱਥਾਂ 'ਚ ਲਾਲ ਚੂੜਾ ਪਾਈ ਹੋਈ ਸੀ ਅਤੇ ਪੂਰੀ ਤਰ੍ਹਾਂ ਨਸ਼ੇ 'ਚ ਧੁੱਤ ਸੀ, ਉਹ ਆਪਣੇ ਕਦਮ ਅੱਗੇ ਨਹੀਂ ਵਧਾ ਪਾ ਰਹੀ ਸੀ। ਉਸ ਪਿੰਡ ਵਿੱਚੋਂ ਹੀ 2 ਹੋਰ ਲੜਕੀਆਂ ਨਸ਼ੇ ਵਿੱਚ ਧੁੱਤ ਮਿਲੀਆਂ ਹਨ। Maqbulpura girls found in a state of intoxication.
Two more girls found drunk in Amritsar Maqbulpura village ਇਸ ਮੁੱਦੇ 'ਤੇ ਅੰਮ੍ਰਿਤਸਰ ਦੇ ਕਮਿਸ਼ਨਰ ਦੀ ਤਰਫੋਂ 12 ਸਤੰਬਰ ਦੀ ਸਵੇਰ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਲਈ ਜੇਕਰ ਜਨਤਾ ਨੂੰ ਕਿਸੇ ਵੀ ਨਸ਼ੇ ਵੇਚਣ ਵਾਲੇ ਬਾਰੇ ਪਤਾ ਚੱਲਦਾ ਹੈ ਤਾਂ ਉਹ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।
Two more girls found drunk in Amritsar Maqbulpura village ਜਦੋਂ ਮੀਡੀਆ ਦੀ ਟੀਮ ਨੇ ਉਸ ਥਾਂ ਤੇ ਜਾ ਕੇ ਰਿਐਲਿਟੀ ਚੈਕਿੰਗ ਕੀਤੀ ਤਾਂ ਜ਼ਮੀਨ 'ਤੇ ਸਰਿੰਜਾਂ ਪਈਆਂ ਸਨ, ਇੰਨਾਂ ਹੀ ਨਹੀਂ ਦੋ ਲੜਕੀਆਂ ਵੀ ਮਿਲੀਆਂ ਜੋ ਨਸ਼ਾ ਕਰਕੇ ਆ ਰਹੀਆਂ ਸਨ ਅਤੇ ਲੜਕੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸਾਨੀ ਨਾਲ ਨਸ਼ਾ ਕਰ ਮਿਲ ਜਾਂਦਾ ਹੈ ਅਤੇ ਉਹ ਖੁਦ ਵੀ ਨਸ਼ਾ ਕਰਕੇ ਆਈਆਂ ਹਨ।
ਉਨ੍ਹਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਨਸ਼ਾ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਵਿਚ ਦੋ ਵਾਰ 300 ਰੁਪਏ ਦਾ ਨਸ਼ਾ ਖਾਂ ਜਾਂਦੀਆਂ ਹੈ ਅਤੇ ਕਈ ਵਾਰ ਨਸ਼ੇ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਹ ਛੱਡਿਆ ਨਹੀਂ ਜਾ ਰਿਹਾ, ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਲੋਕ ਪੁਲਿਸ ਦੇ ਹੱਥ ਵੀ ਆ ਜਾਂਦੇ ਹਨ ਤਾਂ ਪੁਲਿਸ ਇਨ੍ਹਾਂ ਨੂੰ ਅਗਲੇ ਦਿਨ ਹੀ ਛੱਡ ਦਿੰਦੀ ਹੈ।
ਇਹ ਵੀ ਪੜ੍ਹੋ:ਇਕ ਅਜਿਹਾ ਕਿਸਾਨ ਜਿਸ ਨੇ ਨਹੀਂ ਲਿਆ ਕਦੇ ਕਰਜ਼ਾ, ਜੀਅ ਰਿਹਾ ਖੁਸ਼ਹਾਲ ਜ਼ਿੰਦਗੀ