ਪੰਜਾਬ

punjab

ETV Bharat / state

ਬੱਸ, ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਦੋ ਦੀ ਮੌਤ - ਜੰਮੂ ਕਸ਼ਮੀਰ

ਅੰਮ੍ਰਿਤਸਰ ਦੇ ਪਠਾਨਕੋਟ ਹਾਈਵੇ ਉਤੇ ਸਕੂਲ ਬੱਸ (School Bus) , ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਹਾਦਸੇ ਵਿਚ ਕਾਰ (car) ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਹੈ।ਟਰੱਕ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੈ।

ਬੱਸ, ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਦੋ ਦੀ ਮੌਤ
ਬੱਸ, ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਦੋ ਦੀ ਮੌਤ

By

Published : Aug 10, 2021, 12:16 PM IST

Updated : Aug 10, 2021, 12:50 PM IST

ਅੰਮ੍ਰਿਤਸਰ:ਪਠਾਨਕੋਟ ਹਾਈਵੇ ਉਤੇ ਸਕੂਲ ਬੱਸ (School Bus), ਕਾਰ (car) ਅਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਹੈ।ਜਿਸ ਵਿਚ ਕਾਰ ਸਵਾਰ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਉਸਦੀ ਪਤਨੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਹੈ।ਇਹ ਦੇਵੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸਨ।ਮ੍ਰਿਤਕ ਦੀ ਪਛਾਣ ਨਰਿੰਦਰ ਵਜੋਂ ਹੋਈ ਹੈ।

ਬੱਸ, ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਦੋ ਦੀ ਮੌਤ

ਹਾਦਸੇ ਦੌਰਾਨ ਪਿਛੋ ਆ ਰਹੇ ਟਰੱਕ ਨੂੰ ਅਚਾਨਕ ਬ੍ਰੇਕ ਲਗਾਉਣੀ ਪੈ ਗਈ।ਜਿਸ ਕਾਰਨ ਟਰੱਕ ਪਲਟ ਗਿਆ।ਟਰੱਕ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।

ਪੁਲਿਸ ਅਧਿਕਾਰੀ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਬੱਸ ਦੂਜੀ ਸਾਈਡ ਆ ਕੇ ਕਾਰ ਨਾਲ ਟੱਕਰ ਹੋ ਗਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਪੁਲਿਸ ਦਾ ਕਹਿਣਾ ਹੈ ਮਾਮਲਾ ਦਰਜ ਕਰ ਲਿਆ ਹੈ।ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾ ਪਰਿਵਾਰਾਂ ਨੂੰ ਸੌਪੀਆਂ ਜਾਣਗੀਆ।

ਇਹ ਵੀ ਪੜੋ:ਅੰਮ੍ਰਿਤਸਰ ਪੁਲਿਸ ਹਾਈ ਅਲਰਟ 'ਤੇ, ਰੇਲਵੇ ਸਟੇਸ਼ਨ ਤੇ ਹੋਈ ਮੋਕਡਰਿੱਲ

Last Updated : Aug 10, 2021, 12:50 PM IST

ABOUT THE AUTHOR

...view details