ਅੰਮ੍ਰਿਤਸਰ:ਸੜਕ ਦੁਰਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆ ਹਨ। ਅਜਿਹੀ ਹੀ ਇਕ ਘਟਨਾਂ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਬੀਐਸਐਫ ਦੀ ਗੱਡੀ ਨੇ ਬੈਟਰੀ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੌਰਾਨ 2 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਾਤ 9 ਵਜੇ ਦੇ ਲਗਭਗ ਬੋਪਾਰਾਏ ਤੋਂ ਗੁਮਟਾਲਾ ਜਾ ਰਹੇ ਬੈਟਰੀ ਰਿਕਸ਼ਾ ਦੀ ਫੌਜ ਦੀ ਐਂਬੂਲੈਂਸ ਨਾਲ ਟੱਕਰ ਹੋ ਗਈ। ਜਿਸ ਵਿੱਚ ਬਜ਼ੁਰਗ ਦਾਦਾ, ਦਾਦੀ ਅਤੇ ਪੋਤੀ ਸਵਾਰ ਸਨ। ਜਿਸ ਦੌਰਾਨ 60 ਸਾਲਾ ਨਰਿੰਦਰ ਸਿੰਘ ਅਤੇ 10 ਸਾਲਾ ਸਿਮਰਨ ਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਔਰਤ ਛੇਹਰਟਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਗੱਲਬਾਤ ਕਰਦੇ ਪਰਿਵਾਰਿਕ ਮੈਂਬਰ ਰਣਜੀਤ ਸਿੰਘ ਨੇ ਦੱਸਿਆ ਉਹ ਆਪਣੀ ਭੈਣ ਨੂੰ ਮਿਲਣ ਬੋਪਾਰਾਏ ਗਿਆ ਹੋਇਆ ਸੀ। ਉਸ ਨੂੰ 8:30 ਵਜੇ ਰਾਤ ਨੂੰ ਫੋਨ ਆਇਆ ਕਿ ਉਸ ਦੇ ਪਰਿਵਾਰਕ ਮੈਂਬਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਤਾਂ ਉਹ ਤੁਰੰਤ ਹੀ ਛੇਹਰਟਾ ਦੇ ਨਿੱਜੀ ਹਸਪਤਾਲ ਵਿਚ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਦੇ 60 ਸਾਲ ਪਿਤਾ ਨਰਿੰਦਰ ਸਿੰਘ ਅਤੇ 10 ਸਾਲ ਭਤੀਜੀ ਸਿਮਰਨਪ੍ਰੀਤ ਕੌਰ ਸਿੰਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਉਨ੍ਹਾਂ ਦੀ ਤਾਈ ਮਨਜੀਤ ਕੌਰ (55) ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਛੇਹਰਟਾ ਦੇ ਨਿੱਜੀ ਹਸਪਤਾਲ ਵਿੱਚ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ।