ਅੰਮ੍ਰਿਤਸਰ: ਅੰਮ੍ਰਿਤਸਰ ਝਬਾਲ ਰੋਡ 'ਤੇ ਪਿੰਡ ਫਤਾਹਪੁਰ 'ਤੇ ਗੰਦੇ ਨਾਲੇ ਨਜ਼ਦੀਕ ਟੀ ਪੁਆਇੰਟ 'ਤੇ ਤੇਜ਼ ਰਫ਼ਤਾਰ ਦਾ ਕਹਿਰ ਫਿਰ ਤੋਂ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਦੋ ਕੀਮਤੀ ਜਾਨਾਂ ਚਲੀਆਂ ਗਈਆਂ। ਤੇਜ਼ ਰਫ਼ਤਾਰ ਬਲੈਰੋ ਕਾਰ ਚਾਲਕ ਨੇ ਮੋਟਰਸਾਈਕਲ ਅਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਇੱਕ ਮਹਿਲਾ ਅਤੇ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।
ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਦਾ ਕਹਿਣਾ ਕਿ ਉਸਦਾ ਭਰਾ ਅਤੇ ਭਰਜਾਈ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਸੀ ਤਾਂ ਨਸ਼ੇ 'ਚ ਧੁੱਤ ਬਲੈਰੋ ਚਾਲਕ ਵਲੋਂ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਗਈ 'ਤੇ ਕਾਰ ਗੰਦੇ ਨਾਲੇ 'ਚ ਜਾ ਡਿੱਗੀ ਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ 'ਚ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।