ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਪੈਂਦੇ ਪਿੰਡ ਕਰਨ ਵਿਹਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਤਲਵਿੰਦਰ ਕੌਰ ਨਾਮ ਦੀ ਗੁਆਂਢੀ ਗੁਲਜ਼ਾਰ ਸਿੰਘ ਅਤੇ ਉਸਦੇ ਬੇਟੇ ਤੇ ਮਾਰਕੁੱਟ ਕਰਨ ਦੇ ਦੋਸ਼ ਲਗਾਏ ਗਏ ਹਨ।
DJ ਲਗਾਉਣ ਕਾਰਨ ਦੋ ਪਰਿਵਾਰਾਂ ਵਿੱਚ ਹੋਈ ਝੜਪ - ਦੋ ਪਰਿਵਾਰਾਂ ਵਿੱਚ ਹੋਈ ਝੜਪ
ਅੰਮ੍ਰਿਤਸਰ ਦੇ ਥਾਣਾ ਪੈਂਦੇ ਪਿੰਡ ਕਰਨ ਵਿਹਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਤਲਵਿੰਦਰ ਕੌਰ ਨਾਮ ਦੀ ਗੁਆਂਢੀ ਗੁਲਜ਼ਾਰ ਸਿੰਘ ਅਤੇ ਉਸਦੇ ਬੇਟੇ ਤੇ ਮਾਰਕੁੱਟ ਕਰਨ ਦੇ ਦੋਸ਼ ਲਗਾਏ ਗਏ ਹਨ।
Two families clash over DJ
ਜਿਕਰਯੋਗ ਹੈ ਕਿ ਗੁਲਜ਼ਾਰ ਸਿੰਘ ਦੇ ਘਰ ਵਿਆਹ ਦੇ ਸਮਾਰੋਹ ਦੇ ਚਲਦੇ ਤਲਵਿੰਦਰ ਕੌਰ ਦੇ ਘਰ ਅੱਗੇ DJ ਲਗਾਇਆ ਹੋਇਆ ਸੀ। ਤਲਵਿੰਦਰ ਕੌਰ ਅਤੇ ਉਸਦੇ ਪਤੀ ਨੇ ਗੁਲਜ਼ਾਰ ਸਿੰਘ ਨੂੰ ਡੀ.ਜੇ ਘਰ ਅੱਗੋਂ ਪਿੱਛੇ ਕਰਨ ਨੂੰ ਕਿਹਾ, ਜਿਸ ਤੇ ਦੋਵੇਂ ਘਰਾਂ ਵਿੱਚ ਝਗੜਾ ਹੋ ਗਿਆ ਅਤੇ ਗੁਲਜ਼ਾਰ ਸਿੰਘ ਤੇ ਉਸਦੇ ਬੇਟੇ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਇਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਪੀੜਤਾਂ ਦੇ ਕੱਪੜੇ ਵੀ ਪਾੜੇ ਗਏ। ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।