ਅੰਮ੍ਰਿਤਸਰ: ਪੰਜਾਬ ਵਿੱਚ ਪੁਲਿਸ ਪ੍ਰਸ਼ਾਸ਼ਨ ਦੀ ਹਾਲਤ ਇੰਨੀ ਕੁ ਮਾੜੀ ਹੋ ਚੁੱਕੀ ਹੈ, ਕਿ ਚੋਰ ਲੁਟੇਰੇ ਅਤੇ ਕਤਲ ਕਰਨ ਵਾਲੇ ਸਮਾਜ ਵਿਰੋਧੀ ਅਨਸਰ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਕਰਨ ਲੱਗਿਆਂ, ਇੱਕ ਪਲ ਵੀ ਨਹੀਂ ਸੋਚਦੇ, ਹਾਲੇ ਕੁੱਝ ਦਿਨ ਪਹਿਲਾਂ ਲਿਫ਼ਟ ਦੇਣ ਵਾਲੇ ਇੱਕ ਛੋਟਾ ਹਾਥੀ ਚਾਲਕ ਵਿਅਕਤੀ ਨੂੰ ਮਾਰ ਕੇ ਦਰਿਆ ਬਿਆਸ ਵਿੱਚ ਸੁੱਟਣ ਦਾ ਮਾਮਲਾ ਠੰਢਾ ਨਹੀਂ ਪਿਆ, ਕਿ ਮੁੜ ਅਜਿਹੀ ਹੀ ਇੱਕ ਹੋਰ ਕਥਿਤ ਵਾਰਦਾਤ ਨੇ ਦਰਿਆ ਬਿਆਸ ਤੇ ਬਣੇ, ਪੁਲਿਸ ਨਾਕਿਆਂ ਤੇ ਤੈਨਾਤ ਮੁਲਾਜਮਾਂ ਦੀ ਡਿਊਟੀ ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ।
ਟਰੱਕ ਡਰਾਈਵਰ ਨੂੰ ਲੁੱਟ ਮਾਰ ਕੇ ਸੁੱਟਿਆ ਬਿਆਸ ਦਰਿਆ 'ਚ ਲਾਸ਼ ਬਰਾਮਦ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਬਣੇ ਦਰਿਆ ਬਿਆਸ ਪੁੱਲ ਜਿੱਥੇ ਆਏ ਦਿਨ ਕਈ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਕਤਲ ਲੁੱਟ ਖੋਹ ਚੋਰੀਆਂ ਕਰਨ ਵਾਲੇ ਗੈਰ ਸਮਾਜੀ ਤੱਤ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਇੱਕ ਗੱਡੀ ਚਾਲਕ ਜੋ ਕਿ ਮੰਡੀ ਗੋਬਿੰਦਗੜ੍ਹ ਤੋਂ ਸਰੀਆ ਲੈ ਕੇ ਅੰਮ੍ਰਿਤਸਰ ਦੀ ਤਰਫ਼ ਜਾਂ ਰਿਹਾ ਸੀ, ਕਿ ਇਸ ਦੌਰਾਨ ਦਰਿਆ ਬਿਆਸ ਤੇ ਉਸ ਨਾਲ ਖੌਫ਼ਨਾਕ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਕਥਿੱਤ ਤੌਰ ਤੇ ਉਸ ਗੱਡੀ ਚਾਲਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਰਿਆ ਬਿਆਸ ਵਿੱਚ ਲਾਸ਼ ਸੁੱਟੀ ਗਈ। ਪਰ ਇਸ ਦੌਰਾਨ ਲਾਸ਼ ਹੇਠਾਂ ਪਾਣੀ ਦੀ ਬਜਾਏ ਦਰਿਆ ਕਿਨਾਰੇ ਮਿੱਟੀ ਤੇ ਡਿੱਗੀ ਮਿਲੀ, ਅਜਿਹਾ ਜਿਲ੍ਹਾਂ ਕਪੂਰਥਲਾ ਦੀ ਥਾਣਾ ਢਿੱਲਵਾਂ ਪੁਲਿਸ ਦਾ ਮੰਨਣਾ ਹੈ।
ਇਸ ਸਬੰਧੀ ਗੱਲਬਾਤ ਦੌਰਾਨ ਥਾਣਾ ਢਿੱਲਵਾਂ ਦੇ ਮੁੱਖੀ ਐਸ.ਐਚ.ਓ ਹਰਜਿੰਦਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਦਰਿਆ ਬਿਆਸ ਪੁੱਲ ਹੇਠਾਂ ਲਾਸ਼ ਪਈ ਹੈ, ਜੋ ਕਿ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ, ਅਤੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਦੇਖਣਾ ਬਣਦਾ ਹੈ, ਕਿ ਕਿਉਂ ਦਰਿਆ ਬਿਆਸ ਪੁੱਲ ਤੇ ਪੁਲਿਸ ਤੇ ਅੱਜ ਤੱਕ ਸਖਤ ਪਹਿਰਾ ਨਹੀਂ ਬਣ ਸਕਿਆ ਹੈ, ਜਿਲ੍ਹਿਆਂ ਦੇ ਨਵੇਂ ਪੁਰਾਣੇ ਸਾਹਿਬ ਆਉਂਦੇ ਹਨ, ਅਤੇ ਨਫ਼ਰੀ ਵਧਾਉਣ ਦੀ ਗੱਲ ਕਹਿ ਤੁਰ ਜਾਂਦੇ ਹਨ। ਪਰ ਸੋਚਣ ਦੀ ਗੱਲ ਹੈ, ਕਿ ਕਿਵੇਂ ਲੁੱਟ ਖੋਹ ਕਰਨ ਵਾਲੇ ਵਿਅਕਤੀ ਬੇਖੌਫ਼ ਹੋ ਇਸ ਪੁਲਿਸ ਨਾਕਿਆਂ ਤੋਂ ਫਰਾਰ ਹੋ ਜਾਂਦੇ ਹਨ, ਇਹ ਸਾਰੇ ਸਵਾਲ ਇਕੋ ਜਵਾਬ ਮੰਗਦੇ ਹਨ, ਕਿ ਆਖਿਰ ਕਦੋਂ ਅਜਿਹੇ ਮਾਮਲਿਆਂ ਤੇ ਰੋਕ ਲੱਗੇਗੀ।
ਇਹ ਵੀ ਪੜ੍ਹੋ:-ਸੁਣੋ ਭਾਜਪਾ ਵਿੱਚੋਂ ਬਾਹਰ ਕੱਢੇ ਜਾਣ 'ਤੇ ਕੀ ਬੋਲੇ ਅਨਿਲ ਜੋਸ਼ੀ