ਅੰਮ੍ਰਿਤਸਰ:ਪੰਜਾਬ ਦੇ ਨਵੇਂ ਬਣੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Cabinet Minister Laljit Singh Bhullar) ਵੱਲੋਂ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ (Raids in Amritsar) ਕੀਤੀ ਗਈ, ਜਿਸ ਦੌਰਾਨ ਜਿਨ੍ਹਾਂ ਬੱਸਾਂ ਤੇ ਗੱਡੀਆਂ ਦੇ ਪਰਮਿਟ (Permits for buses and vehicles) ਨਹੀਂ ਸਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਬੱਸਾਂ ਦਾ ਟੈਕਸ (Bus tax) ਨਾ ਦਿੱਤਾ ਤਾਂ ਉਸ ਦਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਰੈਵਿਨਿਊ (Revenue of Punjab) ਇੱਕਠਾ ਕਰਨਾ ਹੈ ਤਾਂ ਸਾਨੂੰ ਅਜਿਹੇ ਸਖ਼ਤ ਕਦਮ ਚੁੱਕਣੇ ਪੈਣਗੇ।
ਇਸ ਮੌਕੇ ਜਦੋਂ ਉਨ੍ਹਾਂ ਨੇ ਸਿਟੀ ਸੈਂਟਰ ਨੇੜੇ ਛਾਪੇਮਾਰੀ ਕੀਤੀ, ਤਾਂ ਉੱਥੇ ਇੱਕ ਪੁਲਿਸ ਮੁਲਾਜ਼ਮ ‘ਤੇ ਟਰਾਂਸਪੋਰਟਰਾਂ (Transporters) ਨੇ ਰਿਸ਼ਵਤ ਲੈਕੇ ਬੱਸਾਂ ਚਲਾਉਣ ਦੀ ਪਰਮਿਸ਼ਨ ਦੇਣ ਦੇ ਇਲਜ਼ਾਮ ਲਗਾਏ ਹਨ। ਜਿਸ ਨੂੰ ਟਰਾਂਸਪੋਰਟ ਮੰਤਰੀ (Minister of Transport) ਵੱਲੋਂ ਤੁਰੰਤ ਮੌਕੇ ‘ਤੇ ਸੱਦ ਕੇ ਉਸ ਖ਼ਿਲਾਫ਼ ਵਿਜੀਲੈਂਸ ਵੱਲੋਂ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਲਾਜ਼ਮ ਖ਼ਿਲਾਫ਼ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾਵੇਗੀ, ਜੇਕਰ ਇਹ ਮੁਲਾਜ਼ਮ ਦੋਸ਼ੀ ਪਾਈਆਂ ਜਾਂਦਾ ਹੈ ਤਾਂ ਇਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
ਉੱਥੇ ਹੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Cabinet Minister Laljit Singh Bhullar) ਵੱਲੋਂ ਲਗਾਤਾਰ ਹੀ ਪੰਜਾਬ ‘ਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਦੇਰ ਰਾਤ ਇਸੇ ਕਰਕੇ ਛਾਪੇਮਾਰੀ ਕਰ ਰਹੇ ਹਾਂ ਤਾਂ ਜੋ ਕਿ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾ ਸਕੇ, ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੇ ਹੱਕਾਂ ਲਈ ਹਰ ਲੜਾਈ ਲੜ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਲੜਾਈ ਜਾਰੀ ਰਹੇਗੀ।