ਅੰਮ੍ਰਿਤਸਰ: ਸ਼੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ ਅੰਮ੍ਰਿਤਸਰ ਦੀ ਤਰਜ ਤੇ ਇਤਿਹਾਸਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਵੀ 400 ਸਾਲਾ ਨੂੰ ਸਮਰਪਿਤ ਮੇਨ ਬਜਾਰ ਦੀ ਦਿੱਖ ਨੂੰ ਸੁੰਦਰ ਬਣਾਉਣ ਦੇ ਮੰਤਵ ਨਾਲ ਅਹਿਮ ਉਪਰਾਲੇ ਕੀਤੇ ਗਏ ਹਨ। ਇਸੇ ਤਹਿਤ ਇਤਿਹਾਸਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ ਮੇਨ ਬਾਜਾਰ ਵਿੱਚ ਬਣੀਆਂ ਸਮੂਹ ਦੁਕਾਨਾਂ ਦੇ ਬੋਰਡ ਹੈਰੀਟੇਜ ਸਟਰੀਟ ਦੀ ਤਰਜ਼ ਤੇ ਇੱਕੋ ਦਿੱਖ ਵਿੱਚ ਲਗਾਏ ਗਏ ਹਨ।
400 ਸਾਲਾ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਬਾਜ਼ਾਰ ਦੀ ਬਦਲੀ ਦਿੱਖ - ਹੈਰੀਟੇਜ ਸਟਰੀਟ
ਸ਼੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ ਅੰਮ੍ਰਿਤਸਰ ਦੀ ਤਰਜ ਤੇ ਇਤਿਹਾਸਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਚ ਵੀ 400 ਸਾਲਾ ਨੂੰ ਸਮਰਪਿਤ ਮੇਨ ਬਜਾਰ ਦੀ ਦਿੱਖ ਨੂੰ ਸੁੰਦਰ ਬਣਾਉਣ ਦੇ ਮੰਤਵ ਨਾਲ ਅਹਿਮ ਉਪਰਾਲੇ ਕੀਤੇ ਗਏ ਹਨ।
ਇਸ ਤੋਂ ਇਲਾਵਾ ਆਵਾਜਾਈ ਲਈ ਮੇਨ ਬਜ਼ਾਰ ਵਿੱਚ ਬਣੇ ਡਿਵਾਈਡਰ ਨੂੰ ਤੋੜ ਕੇ ਰਾਹ ਖੁੱਲ੍ਹਾ ਕੀਤਾ ਗਿਆ, ਤਾਂ ਜੋ ਆਵਾਜਾਈ ਵੇਲੇ ਵਾਹਨ ਚਾਲਕਾਂ ਜਾਂ ਪੈਦਲ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਅਤੇ ਸਮੂਹ ਬਾਬਾ ਬਕਾਲਾ ਸਾਹਿਬ ਵਿੱਚ ਸਥਿਤ ਸਰਕਾਰੀ ਦਫਤਰ ਜਿਵੇਂ ਤਹਿਸੀਲ ਕੰਪਲੈਕਸ, ਪਸ਼ੂ ਹਸਪਤਾਲ, ਸਿਵਲ ਹਸਪਤਾਲ, ਉਪ ਪੁਲਿਸ ਕਪਤਾਨ ਦਫਤਰ ਆਦਿ ਸਮੇਤ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੀ ਆਨੰਦਪੁਰ ਸਾਹਿਬ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੂੰ ਸਮਰਪਿਤ ਸੁਲਤਾਨਪੁਰ ਲੋਧੀ, ਸ਼੍ਰੀ ਅੰਮ੍ਰਿਤਸਰ ਸਾਹਿਬ ਨਵੀਨੀਕਰਨ ਮੌਕੇ ਸਮੂਹ ਗਲਿਆਰਾ ਅਤੇ ਹੁਣ ਬਾਬਾ ਬਕਾਲਾ ਸਾਹਿਬ ਵਿੱਚ 400 ਸਾਲਾ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵਲੋਂ ਮਿਲ ਕੇ ਇਤਿਹਾਸਕ ਸ਼ਹਿਰਾਂ ਨੂੰ ਇਕੋ ਤਰਜ ਤੇ ਸਜਾਇਆ ਗਿਆ ਹੈ।