ਅੰਮ੍ਰਿਤਸਰ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਵੱਲੋਂ ਪੰਜਾਬ ਭਰ ਵਿਚ ਚਾਰ ਥਾਵਾਂ ਉਤੇ ਰੇਲਵੇ ਲਾਈਨਾਂ ਉਤੇ ਧਰਨਾ ਲਾ ਕੇ ਰੇਲਾਂ ਰੋਕੀਆਂ ਗਈਆ।ਅੰਮ੍ਰਿਤਸਰ- ਬਿਆਸ ਰੇਲ ਮਾਰਗ ਉਤੇ ਧਰਨਾ, ਜੰਡਿਆਲਾ-ਮਾਨਾਵਾਲਾ, ਜਲੰਧਰ-ਪਠਾਨਕੋਟ ਰੇਲ ਮਾਰਗ ਉਤੇ ਟਾਂਡਾ ਉਡਮੁੜ-ਫਿਰੋਰਜ਼ਪੁਰ ਟਰੈਕ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ਉਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ (Farmers stage dharna) ਗਿਆ ਹੈ।
ਕਿਸਾਨਾਂ ਦੇ ਧਰਨੇ ਨੂੰ ਵੇਖਦੇ ਹੋਏ ਕਈ ਥਾਵਾਂ ਉਤੇ ਰੂਟ ਡਿਵਾਰਟ ਕੀਤੇ ਗਏ ਸਨ ਪਰ ਕਈ ਥਾਵਾਂ ਉਤੇ ਰੇਲ ਠੱਪ ਕੀਤੀਆ ਗਈਆ ਹਨ।ਧਰਨੇ ਦੌਰਾਨਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਅੰਮ੍ਰਿਤਸਰ ਰੇਲਵੇ ਸਟੇਸ਼ਨ (Amritsar Railway Station) ਉਤੇ ਰੇਲਾਂ ਰੁਕੀਆ ਹੋਈਆ ਸਨ ਇਸ ਮੌਕੇ ਯਾਤਰੀ ਸਰਕਾਰ ਉਤੇ ਆਪਣਾ ਗੁੱਸਾ ਪ੍ਰਗਟ ਕਰ ਰਹੇ ਸਨ।