ਅੰਮ੍ਰਿਤਸਰ: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਯਾਤਰਾ ਕਰਵਾਉਣ ਵਾਲੀ ਟ੍ਰੇਨ ਅੰਮ੍ਰਿਤਸਰ ਪਹੁੰਚ ਗਈ ਹੈ। ਮੰਗਲਵਾਰ ਨੂੰ ਸ਼ਾਮ 6 ਵਜੇ ਚੱਲੀ ਟ੍ਰੇਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਇਸ ਦੌਰਾਨ 'ਆਪ' ਆਗੂਆਂ ਵੱਲੋਂ ਟ੍ਰੇਨ ਦਾ ਭਰਵਾਂ ਸੁਆਗਤ ਵੀ ਕੀਤਾ ਗਿਆ। ਕਰੀਬ 900 ਤੀਰਥ ਯਾਤਰੀਆਂ ਤੋਂ ਇਲਾਵਾ ਟ੍ਰੇਨ ਵਿੱਚ 'ਆਪ' ਦੇ ਦਿੱਲੀ ਦੇ ਵਿਧਾਇਕ ਵੀ ਨਾਲ ਹੀ।
ਕੇਜਰੀਵਾਲ ਦਾ ਤੋਹਫ਼ਾ, ਤੀਰਥ ਯਾਤਰਾ ਸਕੀਮ ਤਹਿਤ ਅੱਜ ਪੰਜਾਬ ਰਵਾਨਾ ਕੀਤਾ ਜਾਵੇਗਾ ਜੱਥਾ
ਮੁਫ਼ਤ ਯਾਤਰਾਂ ਕਰਵਾਉਣ 'ਤੇ ਲੋਕਾਂ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਲੋਕਾਂ ਨਾਲ ਆਏ ਵਿਧਾਇਕ ਵਿਸ਼ੇਸ਼ ਰਵੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਉਣ ਦਾ ਉਪਰਾਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਵਿੱਚ ਇਹ ਟ੍ਰੇਨ ਪੰਜਾਬ ਪਹੁੰਚੀ ਹੈ, ਜਿੱਥੇ ਬਜ਼ੁਰਗਾਂ ਨੂੰ ਵਾਘਾ ਬਾਰਡਰ ਦੇ ਨਾਲ-ਨਾਲ ਆਨੰਦਪੁਰ ਸਾਹਿਬ ਸਮੇਤ ਹੋਰਨਾਂ ਤੇਰਹ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਸੀ ਕਿ ਇਸ ਯੋਜਨਾ ਨੂੰ ਲੈ ਕੇ ਜੋ ਇਤਰਾਜ਼ ਜਤਾਇਆ ਜਾ ਰਿਹਾ ਸੀ, ਉਸ ਨੂੰ ਖ਼ਾਰਿਜ ਕਰਦਿਆਂ ਸਰਕਾਰ ਨੇ ਮੰਜ਼ੂਰੀ ਦੇ ਦਿੱਤੀ ਹੈ।