ਅੱਜ ਦਾ ਮੁੱਖਵਾਕ
Hukamnama (13-03-2023): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਪੜ੍ਹੋ ਅੱਜ ਦਾ ਹੁਕਮਨਾਮਾ ਵਿਆਖਿਆ:ਹੇ ਭਾਈ, ਜਦੋਂ ਮੈਂ ਗੁਰੂ ਦੀ ਤਲਾਸ਼ ਕਰਦੇ ਹੋਏ ਗੁਰੂ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ ਕੀਤੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਕੋਈ ਰਾਹ ਨਹੀਂ ਹੈ, ਇਨ੍ਹਾਂ ਵਿਚੋਂ ਕੋਈ ਵੀ ਰਾਹ ਕੰਮ ਨਹੀਂ ਆਉਂਦਾ। ਜੇ ਕੰਮ ਆਉਣਾ ਹੈ ਤਾਂ ਪ੍ਰਮਾਤਮਾ ਦਾ ਨਾਂਅ, ਜੋ ਕਿ ਰੋਜ਼ ਸਿਮਰਿਆ ਕਰ। ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਣਾ ਹੈ।੧। ਨਾਨਕ ਆਖਦਾ ਹੈ ਕਿ ਇਸ ਲਈ, ਹੇ ਭਾਈ, ਮੈਂ ਪ੍ਰਮਾਤਮਾ ਦਾ ਆਸਰਾ ਲੈ ਲਿਆ, ਸਹਾਰਾ ਲੈ ਲਿਆ ਹੈ। ਜਦੋਂ ਮੈਂ ਸਰਬ ਵਿਆਪਕ ਪ੍ਰਮਾਤਮਾ ਦੀ ਸ਼ਰਨ ਪੈ ਗਿਆ ਹਾਂ, ਤਾਂ ਮੇਰੇ ਸਾਰੇ ਮੋਹ ਮਾਇਆ ਦੇ ਜਾਲ ਨਾਸ਼ ਹੋ ਗਏ ਹਨ।ਰਹਾਉ।
ਇਹ ਵੀ ਪੜ੍ਹੋ:PM Modi security breach: PM ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਚ ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਕਾਰਵਾਈ ਰਿਪੋਰਟ
ਹੇ ਭਾਈ, ਦੇਵ ਲੋਕ, ਮਾਤ ਲੋਕ, ਪਾਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਮੋਹ ਵਿੱਚ ਫਸੀ ਹੋਈ ਹੈ। ਹੇ ਭਾਈ! ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਜਿੰਦ ਜਾਨ ਨੂੰ ਮਾਇਆ ਦੇ ਮੋਹ ਵਿਚੋਂ ਬਚਾਉਣ ਵਾਲਾ ਹੈ। ਇਹ ਸਿਮਰਿਆ ਨਾਮ ਹੀ ਸਾਰੇ ਕੁਲ /ਜਗ ਨੂੰ ਤਾਰਨ ਵਾਲਾ ਹੈ।੨। ਹੇ ਨਾਨਕ- ਨਾਨਕ ਆਖਦਾ ਹੈ, ਮਾਇਆ ਤੋਂ ਨਿਰਲੇਪ ਪ੍ਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ। ਨਾਮ ਦੀ ਬਰਕਤ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਪਰ, ਇਹ ਭੇਤ, ਇਹ ਰਾਜ਼ ਕਿਸੇ ਉਸ ਵਿਰਲੇ ਮਨੁੱਖ ਨੇ ਹੀ ਸਮਝਿਆ ਹੈ ਜਿਸ ਨੂੰ ਮਾਲਕ ਪ੍ਰਭੂ ਆਪ ਮਿਹਰ ਕਰ ਕੇ ਨਾਮ ਦੀ ਦਾਤਿ ਦਿੰਦਾ ਹੈ, ਆਪ ਮਿਹਰ ਕਰ ਕੇ ਨਾਮ ਬਖਸ਼ਿਸ਼ ਕਰਦਾ ਹੈ।੩।੩।੨੧।
ਇਹ ਵੀ ਪੜ੍ਹੋ:Harjot Bains Marriage: ਇੱਕ ਹੋਰ 'ਆਪ' ਵਿਧਾਇਕ ਚੜ੍ਹੇਗਾ ਵਿਆਹ ਵਾਲੀ ਘੋੜੀ, ਪਾਰਟੀ ਨੇ ਖਿੱਚੀਆਂ ਫੁੱਲ ਤਿਆਰੀਆਂ !