ਅੱਜ ਦਾ ਮੁੱਖਵਾਕ
Hukamnama 12 March 2023 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਵਿਆਖਿਆ -
ਜੋ ਸੰਤ ਜਨ (ਜੀਅ) ਗੋਪਾਲ ਪ੍ਰਭੂ ਪ੍ਰਮਾਤਮਾ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਨ੍ਹਾਂ ਸੰਤਾਂ ਨੂੰ ਮਾਇਆ ਮੋਹ ਤੋਂ ਬਚਾ ਲੈਂਦਾ ਹੈ। ਉਨ੍ਹਾਂ ਸੰਤਾਂ ਦੀ ਸੰਗਤ ਕਰ ਕੇ ਪਵਿੱਤਰ ਹੋ ਜਾਂਦਾ ਹੈ। ਹੇ ਨਾਨਕ, ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਵਰ ਦਾ ਪੱਲ੍ਹਾ ਫੜ੍ਹ।੧।
ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚਾਹੇ ਚੰਦਰਮਾ ਦੀ ਚਾਨਣੀ ਹੋਵੇ, ਅਤੇ ਭਾਵੇਂ ਠੰਢੀ ਰੁੱਤ ਹੋਵੇ, ਇਨ੍ਹਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ। ਹੇ ਨਾਨਕ, ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ।੨।
ਪ੍ਰਭੂ ਦੇ ਪਵਿੱਤਰ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਹਨ। ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਹਨ। ਉਹ ਪ੍ਰਭੂ ਦਾ ਨਾਮ ਧਨ ਨੂੰ ਇਕੱਠਾ ਕਰਦੇ ਹਨ। ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ। ਅਜਿਹੇ ਗੁਰਮੁਖਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਰਹਿੰਦੇ ਹਨ।੧੭।
ਇਹ ਵੀ ਪੜ੍ਹੋ: Punjab Budget: ਖ਼ਜ਼ਾਨਾ ਮੰਤਰੀ ਨੇ ਲੋਕਾਂ ਦੀ ਭਾਸ਼ਾ 'ਚ ਸ਼ਾਨਦਾਰ 'ਆਮ ਲੋਕਾਂ ਦਾ ਬਜਟ' ਕੀਤਾ ਪੇਸ਼: ਮੁੱਖ ਮੰਤਰੀ