ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ - ਅੰਮ੍ਰਿਤਸਰ
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਅਮਰ ਦਾਸ ਜੀ ਸਿੱਖ ਕੌਮ ਦੇ ਤੀਜੇ ਗੁਰੂ ਸਨ। ਇਸ ਮੌਕੇ 'ਤੇ ਸੰਗਤਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਰਹੀਆਂ ਹਨ ਤੇ ਬਾਣੀ ਸਰਵਣ ਕਰ ਰਹੀਆਂ ਹਨ।
![ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ](https://etvbharatimages.akamaized.net/etvbharat/prod-images/768-512-3305206-584-3305206-1558071312386.jpg)
ਅੰਮ੍ਰਿਤਸਰ: ਸ੍ਰੀ ਗੁਰੂ ਅਮਰ ਦਾਸ ਜੀ ਦਾ ਜਨਮ 5 ਮਈ 1479 ਨੂੰ ਅੰਮ੍ਰਿਤਸਰ ਦੇ ਨੇੜੇ ਪਿੰਡ ਬਾਸਰਕੇ ਵਿਖੇ ਭੱਲਾ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂਅ ਲਕਸ਼ਮੀ ਜੀ ਤੇ ਪਿਤਾ ਦਾ ਨਾਂਅ ਤੇਜਭਾਣ ਸਿੰਘ ਭੱਲਾ ਸੀ।
ਗੁਰੂ ਅਮਰ ਦਾਸ ਜੀ ਦੀ ਪਤਨੀ ਦਾ ਨਾਂਅ ਮਨਸਾ ਦੇਵੀ ਸੀ। ਬੀਬੀ ਰਾਮ ਕੌਰ ਨੇ 4 ਬੱਚਿਆਂ ਨੂੰ ਜਨਮ ਦਿੱਤਾ ਸੀ, ਉਨ੍ਹਾਂ ਦੇ 2 ਪੁੱਤਰ ਮੋਹਰੀ ਤੇ ਮੋਹਨ ਤੇ 2 ਬੇਟੀਆਂ ਦਾਨੀ ਤੇ ਭਾਨੀ ਸਨ। 73 ਸਾਲ ਦੀ ਉਮਰ ਵਿੱਚ ਗੁਰੂ ਅਮਰ ਦਾਸ ਜੀ ਨੇ ਗੁਰੂ ਗੱਦੀ ਸੰਭਾਲੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ 869 ਸ਼ਬਦ 17 ਰਾਗ ਵਿੱਚ ਦਰਜ ਹਨ। ਸ੍ਰੀ ਗੁਰੂ ਅਮਰ ਦਾਸ ਜੀ ਨੇ ਆਨੰਦ ਸਾਹਿਬ ਬਾਣੀ ਦੀ ਰਚਨਾ ਕੀਤੀ ਸੀ ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ ਸੀ। ਗੁਰੂ ਅਮਰਦਾਸ ਜੀ ਚੌਥੇ ਗੁਰੂ ਰਾਮ ਦਾਸ ਜੀ ਨੂੰ ਗੁਰੂਗੱਦੀ ਸੌਂਪਣ ਤੋਂ ਬਾਅਦ 1 ਸਤਬੰਰ, 1574 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ ਸਨ।