ਪੰਜਾਬ

punjab

ETV Bharat / state

ਡਾ.ਓਬਰਾਏ ਦੇ ਯਤਨਾ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਭਾਰਤ - ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਰਮਕੋਟ ਦਾ 22 ਸਾਲਾ ਨੌਜਵਾਨ ਜਗਦੀਪ ਸਿੰਘ ਜੋ ਰੁਜ਼ਗਾਰ ਲਈ ਦੁਬਈ ਗਿਆ ਸੀ, ਜਿਸ ਦੀ ਦੁਬਈ ਜਾਣ ਉਪਰੰਤ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 9 ਮਾਰਚ ਨੂੰ ਦੁਬਈ ਗਿਆ ਸੀ ਅਤੇ 14 ਮਾਰਚ ਨੂੰ ਉਸਦੀ ਮੌਤ ਹੋ ਗਈ।

ਡਾ.ਓਬਰਾਏ ਦੇ ਯਤਨਾ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਭਾਰਤ
ਡਾ.ਓਬਰਾਏ ਦੇ ਯਤਨਾ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਭਾਰਤ

By

Published : Apr 20, 2021, 7:42 PM IST

ਅੰਮ੍ਰਿਤਸਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਰਮਕੋਟ ਦਾ 22 ਸਾਲਾ ਨੌਜਵਾਨ ਜਗਦੀਪ ਸਿੰਘ ਜੋ ਰੁਜ਼ਗਾਰ ਲਈ ਦੁਬਈ ਗਿਆ ਸੀ, ਜਿਸ ਦੀ ਦੁਬਈ ਜਾਣ ਉਪਰੰਤ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 9 ਮਾਰਚ ਨੂੰ ਦੁਬਈ ਗਿਆ ਸੀ ਅਤੇ 14 ਮਾਰਚ ਨੂੰ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਲੋਂ ਆਪਣੇ ਪੁੱਤ ਦੀ ਲਾਸ਼ ਭਾਰਤ ਲਿਜਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ ਗਿਆ। ਸੰਸਥਾ ਵਲੋਂ ਉਪਰਾਲਾ ਕਰਕੇ ਨੌਜਵਾਨ ਦੀ ਲਾਸ਼ ਭਾਰਤ ਲਿਆ ਕੇ ਪਰਿਵਾਰ ਦੇ ਹਵਾਲੇ ਕੀਤੀ ਗਈ ਤਾਂ ਜੋ ਉਹ ਅੰਤਿਮ ਰਸਮਾਂ ਨੂੰ ਕਰ ਸਕਣ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਪਹੁੰਚੀ।

ਇਸ ਸਬੰਧੀ ਸੰਸਥਾ ਦੇ ਮੈਂਬਰ ਦਾ ਕਹਿਣਾ ਕਿ ਡਾ. ਐਸ.ਪੀ ਸਿੰਘ ਓਬਰਾਏ ਜੀ ਦੇ ਯਤਨਾ ਸਦਕਾ ਹੀ ਨੌਜਵਾਨ ਦੀ ਲਾਸ਼ ਭਾਰਤ ਆ ਸਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਓਬਰਾਏ ਜੀ ਵਲੋਂ ਕਈ ਭਾਰਤੀ ਜਿਨ੍ਹਾਂ ਦੀ ਵਿਦੇਸ਼ਾਂ 'ਚ ਮੌਤ ਹੋ ਜਾਂਦੀ ਹੈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਹੈ।

ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਵਲੋਂ ਬਹੁਤ ਮੁਸ਼ੱਕਤ ਕੀਤੀ ਤਾਂ ਜੋ ਜਗਦੀਪ ਸਿੰਘ ਦੀ ਲਾਸ਼ ਭਾਰਤ ਆ ਸਕੇ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਉਨ੍ਹਾਂ ਦੀ ਮਦਦ ਕੀਤੀ ਗਈ।

ਇਹ ਵੀ ਪੜ੍ਹੋ:ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਸੌਗਾਤ, ਸੇਵਾਵਾਂ 1 ਸਾਲ ਹੋਰਜਾਰੀ ਰੱਖਣ ਨੂੰ ਪ੍ਰਵਾਨਗੀ

ABOUT THE AUTHOR

...view details