ਅੰਮ੍ਰਿਤਸਰ: ਤਰਨ ਤਾਰਨ ਰੋਡ ਸਥਿਤ ਪਿੰਡ ਚਾਟੀਵਿੰਡ ਦੀ, ਬਜ਼ੁਰਗ ਹਰਭਜਨ ਸਿੰਘ ਦੀਆਂ ਅੱਖਾਂ ਆਪਣੇ ਤਿੰਨ ਪੁੱਤਰਾਂ ਨੂੰ ਯਾਦ ਕਰਦੇ ਹੋਏ ਨਮ ਹੋ ਗਈਆਂ। ਨਸ਼ੇ ਵਿੱਚ ਜਿੱਥੇ ਪੁੱਤਰਾਂ ਦੀ ਜਵਾਨੀ ਰੁਲੀ, ਉੱਥੇ ਹੀ ਪਿੱਛੇ ਪਰਿਵਾਰ ਵੀ ਉਜੜ ਗਿਆ। ਦੋ ਵਕਤ ਦੀ ਰੋਟੀ ਲਈ ਬਜ਼ੁਰਗ (Three Sons Died With Drug overdose) ਦਾਦੀ ਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਪੈ ਰਿਹਾ ਹੈ। ਮ੍ਰਿਤਕ ਪੁੱਤਰਾਂ ਦੇ ਤਿੰਨ ਬੱਚਿਆਂ ਨੂੰ ਪਾਲਣ ਦਾ ਜ਼ਿੰਮਾ ਵੀ ਬਜ਼ੁਰਗ ਦੇ ਸਿਰ ਉੱਤੇ ਆਇਆ।
ਹੱਸਦਾ ਖੇਡਦਾ ਪਰਿਵਾਰ ਨਸ਼ੇ ਦੀ ਭੇਟ ਚੜ੍ਹਿਆ: ਹਰਭਜਨ ਸਿੰਘ ਦੇ ਤਿੰਨੇ ਜਵਾਨ ਪੁੱਤ ਨਸ਼ੇ ਦੇ ਦੈਤ ਨੇ ਖਾ ਲਏ ਅਤੇ ਹੁਣ ਬਜ਼ੁਰਗ ਦੇ ਮੋਢਿਆ ਉਪਰ ਤਿੰਨ ਪੁੱਤਰਾਂ ਦੇ ਬੱਚਿਆ ਦੀ ਜਿੰਮੇਵਾਰੀ ਸਾਂਭਣ ਦੀ ਨੋਬਤ ਆਈ ਹੈ। ਇਸ ਸੰਬਧੀ ਗੱਲਬਾਤ ਕਰਦੀਆ ਬਜ਼ੁਰਗ ਹਰਭਜਨ ਸਿੰਘ ਨੇ ਦੱਸਿਆ ਕਿ ਮੈ ਅੰਮ੍ਰਿਤਸਰ (Drugs in Village Chatiwind Amritsar) ਦੇ ਨਜਦੀਕ ਪਿੰਡ ਚਾਟੀਵਿੰਡ ਦਾ ਰਹਿਣ ਵਾਲਾ ਹਾਂ ਅਤੇ ਇੱਥੇ ਵਿਕਦੇ ਨਸ਼ੇ ਸੰਬਧੀ (drugs in Amritsar) ਪਿੰਡ ਦੇ ਕਈ ਨੋਜਵਾਨ ਮੌਤ ਦੇ ਘਾਟ ਉਤਰ ਚੁੱਕੇ ਹਨ।
ਬਜ਼ੁਰਗ ਮਾਂ ਜਸਬੀਰ ਕੌਰ ਨੇ ਦੱਸਿਆ ਕਿ ਇਸ ਵਿੱਚ ਮੇਰੇ ਵੀ ਤਿੰਨ ਜਵਾਨ ਪੁੱਤਰ ਸ਼ਾਮਲ ਸਨ। ਹਰਭਜਨ ਸਿੰਘ ਨੇ ਦੱਸਿਆ ਕਿ ਜਦੋ ਮੇਰੇ ਬੇਟੇ ਜਿਉਂਦੇ ਸਨ, ਉਦੋ ਘਰ ਵਿੱਚ (deaths with drugs in Punjab) ਖੁਸ਼ਹਾਲੀ ਦੀ ਲਹਿਰ ਸੀ, ਪਰ ਨਸ਼ੇ ਵਿੱਚ ਲਿਪਤ ਪੁੱਤਰਾਂ ਨੇ ਘਰ ਦਾ ਸਾਰਾ ਸਮਾਨ ਤੱਕ ਵੇਚ ਦਿੱਤਾ।