ਅੰਮ੍ਰਿਤਸਰ: ਭਾਰਤ ਪਾਕਿਸਤਾਨ ਸਰਹੱਦ 'ਤੇ ਘੁਸਪੈਠੀਏ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਪਰ ਬੀਐਸਐਫ ਵੀ ਆਪਣੀ ਜ਼ਿੰਦਗੀ ਦਾਅ 'ਤੇ ਲਾਕੇ ਘੁਸਪੈਠੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਵਿੱਚ ਲੱਗੀ ਹੋਈ ਹੈ।
ਤਿੰਨ ਪਾਕਿਸਤਾਨੀਆ ਵੱਲੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼, ਜਵਾਨਾਂ ਵੱਲੋਂ ਫਾਇਰਿੰਗ ਕਰਨ ਤੇ ਪਰਤੇ ਵਾਪਸ - BOP shahpur
ਥਾਣਾ ਅਜਨਾਲਾ ਅਧੀਨ ਪੈਂਦੀ ਬੀਐਸਐਫ ਦੀ 32 ਬਟਾਲੀਅਨ ਦੀ ਬੀ.ਓ.ਪੀ ਸ਼ਾਹਪੁਰ ਵਿਖੇ ਬੀਤੀ ਰਾਤ ਬੀਐਸਐਫ ਦੇ ਜੁਆਨਾਂ ਨੂੰ ਸਰਹੱਦ 'ਤੇ ਹਿਲਜੁਲ ਦਿਖਾਈ ਦਿੱਤੀ ਤਾਂ ਨੇ ਤਿੰਨ ਪਾਕਿਸਤਾਨੀ ਘੁਸਪੈਠੀਆ ਨੂੰ ਪਾਕਿਸਤਾਨ ਵਾਲੇ ਪਾਸਿਓਂ ਆਓਂਦਿਆਂ ਦੇਖਿਆ।
ਤਿੰਨ ਪਾਕਿਸਤਾਨੀਆ ਵੱਲੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼
ਥਾਣਾ ਅਜਨਾਲਾ ਅਧੀਨ ਪੈਂਦੀ ਬੀਐਸਐਫ ਦੀ 32 ਬਟਾਲੀਅਨ ਦੀ ਬੀ.ਓ.ਪੀ ਸ਼ਾਹਪੁਰ ਵਿਖੇ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੂੰ ਸਰਹੱਦ 'ਤੇ ਹਿਲਜੁਲ ਦਿਖਾਈ ਦਿੱਤੀ ਤਾਂ ਉਨ੍ਹਾਂ ਨੇ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਆਉਂਦਿਆਂ ਦੇਖਿਆ।
ਇਸ ਦੌਰਾਨ ਘੁਸਪੈਠੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਜਵਾਨਾ ਨੇ ਘੁਸਪੈਠੀਆਂ 'ਤੇ 12 ਰੋਂਦ ਫਾਇਰ ਕੀਤੇ ਤਾਂ ਘੁਸਪੈਠ ਕਰ ਰਹੇ ਵਿਅਕਤੀ ਵਾਪਸ ਭਜਣ ਵਿੱਚ ਕਾਮਯਾਬ ਹੋ ਗਏ। ਇਸ ਸਬੰਧ ਵਿੱਚ ਅਜਨਾਲਾ ਪੁਲਿਸ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।