ਪੰਜਾਬ

punjab

By

Published : Aug 28, 2020, 10:21 PM IST

ETV Bharat / state

ਅੰਮ੍ਰਿਤਸਰ 'ਚ ਇਮਾਰਤ ਡਿੱਗਣ ਕਾਰਨ 1 ਬੱਚੀ ਸਮੇਤ 3 ਲੋਕਾਂ ਦੀ ਮੌਤ

ਅੰਮ੍ਰਿਤਸਰ ਸੁਲਤਾਨਵਿੰਡ ਰੋਡ ਦੇ ਗੁਰੂ ਨਾਨਕ ਪੁਰਾ ਇਲਾਕੇ ਵਿੱਚ ਤੇਜ਼ ਮੀਂਹ ਕਾਰਨ 3 ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਹਾਦਸੇ ਵਿੱਚ 1 ਬੱਚੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਅੰਮ੍ਰਿਤਸਰ 'ਚ ਇਮਾਰਤ ਡਿੱਗਣ ਕਾਰਨ 1 ਬੱਚੀ ਸਮੇਤ 3 ਲੋਕਾਂ ਦੀ ਮੌਤ
ਅੰਮ੍ਰਿਤਸਰ 'ਚ ਇਮਾਰਤ ਡਿੱਗਣ ਕਾਰਨ 1 ਬੱਚੀ ਸਮੇਤ 3 ਲੋਕਾਂ ਦੀ ਮੌਤ

ਅੰਮ੍ਰਿਤਸਰ: ਸੁਲਤਾਨਵਿੰਡ ਰੋਡ ਦੇ ਗੁਰੂ ਨਾਨਕ ਪੁਰਾ ਇਲਾਕੇ ਦੀ ਗਲੀ ਨੰਬਰ 2 ਵਿੱਚ ਤੇਜ਼ ਮੀਂਹ ਕਾਰਨ 3 ਮੰਜ਼ਿਲਾ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਦੇਰ ਰਾਤ ਤੇਜ਼ ਮੀਂਹ ਕਾਰਨ ਵਾਪਰਿਆ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ 1 ਲੜਕੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਅੰਮ੍ਰਿਤਸਰ 'ਚ ਇਮਾਰਤ ਡਿੱਗਣ ਕਾਰਨ 1 ਬੱਚੀ ਸਮੇਤ 3 ਲੋਕਾਂ ਦੀ ਮੌਤ

ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਇਮਾਰਤ ਬਹੁਤ ਪੁਰਾਣੀ ਸੀ ਅਤੇ ਇਸ ਵਿੱਚ ਬਹੁਤ ਸਾਰੇ ਕਿਰਾਏਦਾਰ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਮਾਰਤ ਦੇ ਮਾਲਕ ਨੂੰ ਮਾੜੀ ਹਾਲਤ ਕਾਰਨ ਨਗਰ ਨਿਗਮ ਵੱਲੋਂ ਨੋਟਿਸ ਵੀ ਦਿੱਤਾ ਗਿਆ ਸੀ, ਪਰ ਇਮਾਰਤ ਖ਼ਾਲੀ ਨਹੀਂ ਕੀਤੀ ਗਈ ਅਤੇ ਦੇਰ ਰਾਤ ਤੇਜ਼ ਮੀਂਹ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 1 ਬੱਚੀ ਅਤੇ 1 ਨੌਜਵਾਨ ਨੂੰ ਬਾਹਰ ਕੱਢ ਲਿਆ ਅਤੇ 1 ਬਜ਼ੁਰਗ ਔਰਤ ਅੰਦਰ ਫਸੀ ਹੋਈ ਹੈ। ਇਸ ਮਾਮਲੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਅਜੇ ਕੋਈ ਨਹੀਂ ਜਾਣਦਾ ਕਿ ਅੰਦਰ ਹੋਰ ਕਿੰਨੇ ਲੋਕ ਅਜੇ ਵੀ ਮਲਬੇ ਹੇਠਾਂ ਫ਼ਸੇ ਹੋਏ ਹਨ।

ਇਹ ਹਾਦਸਾ ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਰਾਤ ਢਾਈ ਵਜੇ ਵਾਪਰਿਆ ਹੈ। ਇਹ ਇਮਾਰਤ ਮੂਹਰਲੇ ਪਾਸਿਓਂ 2 ਮੰਜ਼ਿਲਾ ਅਤੇ ਅੰਦਰੋਂ 3 ਮੰਜ਼ਿਲਾ ਸੀ। ਉਨ੍ਹਾਂ ਨੇ ਕਿਹਾ ਕਿ ਦੇਰ ਰਾਤ ਭਾਰੀ ਮੀਂਹ ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ। ਮਲਬੇ ਵਿੱਚ ਫਸੇ ਹੋਏ ਲੋਕਾਂ ਵਿੱਚੋਂ 2 ਨੂੰ ਦਮਕਲ ਵਿਭਾਗ ਵੱਲੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਅਤੇ ਬਾਕੀ ਰਾਹਤ ਕਾਰਜ ਜਾਰੀ ਹੈ।

ABOUT THE AUTHOR

...view details