ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਸਰਹੱਦੀ ਖੇਤਰ ਤੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਨੌਜਵਾਨ ਹਿੰਮਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੇ ਨਾਲ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ, ਜੋ ਕਿ ਮੌਕੇ ਤੋਂ ਭੱਜ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਬਰਾਮਦ ਹੋਈ ਤਿੰਨ ਕਿਲੋ ਹੈਰੋਇਨ - ਤਿੰਨ ਕਿਲੋ ਹੀਰੋਇਨ
ਅੰਮ੍ਰਿਤਸਰ ਪੁਲਿਸ ਨੇ ਸਰਹੱਦੀ ਖੇਤਰ ਤੋਂ ਕਰੋੜਾਂ ਦੀ ਹੈਰੋਇਨ ਸਣੇ ਇਕ ਨੌਜਵਾਨ ਹਿੰਮਤ ਸਿੰਘ ਨੂੰ ਗ੍ਰਿਫ਼ਤਾਰ ਅਤੇ ਸਾਥੀ ਮੌਕੇ ਤੋਂ ਫਰਾਰ।
ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਧਰੁਵ ਦਹੀਆ ਨੇ ਦੱਸਿਆ ਕਿ ਮੁਢਲੀ ਜਾਂ ਮੁਤਾਬਕ ਹਿੰਮਤ ਸਿੰਘ ਦੇ ਮਲਕੀਤ ਸਿੰਘ ਨਾਲ ਲਿੰਕ ਹਨ। ਮਲਕੀਤ ਸਿੰਘ ਖ਼ਿਲਾਫ਼ ਸਾਲ 2019 ਵਿੱਚ ਇੱਕ ਕੇਸ ਦਰਜ ਹੈ ਅਤੇ ਇਸ ਸਮੇਂ ਫਰੀਦਕੋਟ ਜੇਲ ਵਿੱਚ ਬੰਦ ਹੈ। ਜੇਲ ਵਿੱਚ ਰਹਿੰਦੇ ਹੋਏ ਮਲਕੀਤ ਸਿੰਘ ਨੇ ਹੀ ਪਾਕਿਸਤਾਨ ਦੇ ਤਸਕਰਾਂ ਨਾਲ ਸੰਪਰਕ ਕਰਕੇ ਇਸ ਖੇਪ ਦਾ ਪ੍ਰਬੰਧ ਕਰਵਾਇਆ ਸੀ। ਇਸ ਮਗਰੋਂ ਫੜੇ ਗਏ ਤਸਕਰ ਹਿੰਮਤ ਸਿੰਘ ਅਤੇ ਉਸ ਦੇ ਫਰਾਰ ਸਾਥੀ ਨਾਨਕ ਸਿੰਘ ਨੇ ਮਲਕੀਤ ਸਿੰਘ ਦੇ ਕਹਿਣ 'ਤੇ ਰਮਦਾਸ ਪਿੰਡ ਦੇ ਸਰਹੱਦੀ ਇਲਾਕੇ ਤੋਂ ਇਸ ਖੇਪ ਨੂੰ ਲੈਕੇ ਆਓਣ ਦਾ ਕੰਮ ਕੀਤਾ।
ਧਰੁਵ ਦਹੀਆ ਨੇ ਦੱਸਿਆ ਕਿ ਇਸ ਹੈਰੋਇਨ ਨੂੰ ਰਾਵੀ ਦਰਿਆ ਦੇ ਪਾਣੀ ਰਾਹੀਂ ਕੋਕ ਦੀਆਂ ਬੋਤਲਾਂ ਰਾਹੀਂ ਮੰਗਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਅਤੇ ਮਲਕੀਤ ਸਿੰਘ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ।