ਅੰਮ੍ਰਿਤਸਰ:ਬੀਤੀ ਦਿਨੀਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਚਾਟੀਵਿੰਡ ਦੇ ਇੱਕ ਪਿੰਡ ਵਿੱਚ ਨਬਾਲਿਗ ਲੜਕੀ ਨਾਲ ਗੈਂਗਰੇਪ (Gangrape) ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਕਥਿਤ ਮੁਲਜ਼ਮਾਂ ਨੂੰ 72 ਘੰਟਿਆਂ (Hours) ਅੰਦਰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਧਰੁਵ ਦਹੀਆ ਨੇ ਕਿਹਾ ਹੈ ਕਿ ਬੀਤੀ 04 ਜੂਨ 2021 ਪਿੰਡ ਰਾਮਪੁਰਾ ਵਾਸੀ ਔਰਤ ਨੇ ਥਾਣਾ ਚਾਟੀਵਿੰਡ ਵਿਖੇ ਸੂਚਨਾ ਦਿੱਤੀ ਸੀ ਕਿ ਉਸ ਦੀ 14 ਸਾਲ ਦੀ ਨਬਾਲਿਗ ਲੜਕੀ (Minor girl)ਨਾਲ 3-4 ਜੂਨ ਦੀ ਦਰਮਿਆਨੀ ਰਾਤ ਨੂੰ ਤਿੰਨ ਮੁਲਜ਼ਮਾਂ ਵੱਲੋਂ ਗੈਂਗਰੇਪ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇੇ ਦੱਸਿਆ ਕਿ ਇਸ ਸਬੰਧੀ ਐਸ.ਐਚ.ਓ ਮਨਮੀਤ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਮੁਲਜਮਾਂ ਅਕਾਸ਼ ਉਰਫ ਗੁਰਪ੍ਰੀਤ ਸਿੰਘ, ਜਸਪਾਲ ਅਤੇ ਅਕਾਸ਼ ਖਿਲਾਫ ਮੁਕਦਮਾ ਨੰ 139, 04 ਜੂਨ 2021 ਜੁਰਮ 376-ਡੀ, 365, 506, 34 , 06 ਪ੍ਰੋਟੈਕਸ਼ਨ ਆਫ ਚਿਲਡਰਨ ਫਰੌਮ ਸੈਕਸ਼ੁਅਲ ਅਫਸੈਂਸ ਐਕਟ 2012, 2019 ਤਹਿਤ ਦਰਜ ਰਜਿਸਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ।