ਅੰਮ੍ਰਿਤਸਰ: ਤਰਨ ਤਾਰਨ ਝੰਡ ਪਿੰਡ ਵਿੱਚ ਹੋਏ ਇੱਕ ਝਗੜੇ ਵਿੱਚ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਹਮਲਾਵਰ ਚਮਕੌਰ ਸਿੰਘ ਫੌਜ ਵਿੱਚ ਸੀ ਅਤੇ ਛੁੱਟੀ ‘ਤੇ ਆਇਆ ਸੀ। ਪਰਿਵਾਰ ਅਨੁਸਾਰ ਮ੍ਰਿਤਕ ਸੰਨੀ ਆਪਣੇ ਸਹੁਰਿਆਂ ਨੂੰ ਮਿਲਣ ਗਿਆ ਸੀ ਅਤੇ ਮੁਲਜ਼ਮ ਚਮਕੌਰ ਸਿੰਘ ਨੇ ਆਪਣੇ 25 ਸਾਥੀਆਂ ਸਮੇਤ ਸੰਨੀ ਦੇ ਸਹੁਰਿਆਂ 'ਤੇ ਹਮਲਾ ਕੀਤਾ ਸੀ ਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।
ਛੁੱਟੀ ’ਤੇ ਆਏ ਫੌਜੀ ਨੇ ਕੀਤਾ ਇਹ ਕਾਰਾ, ਪੁਲਿਸ ਕਰ ਰਹੀ ਹੈ ਭਾਲ - ਪੁਰਾਣੀ ਰੰਜਿਸ਼
ਮ੍ਰਿਤਕ ਸੰਨੀ ਦੇ ਮਾਮੇ ਦੇ ਅਨੁਸਾਰ ਸੰਨੀ ਆਪਣੇ ਸਹੁਰਿਆਂ ਨੂੰ ਮਿਲਣ ਗਿਆ ਸੀ ਅਤੇ ਸੰਨੀ ਦੇ ਸਹੁਰਿਆਂ ਦੀ ਚਮਕੌਰ ਸਿੰਘ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਤੋਂ ਬਾਅਦ ਚਮਕੌਰ ਸਿੰਘ ਨੇ ਆਪਣੇ ਸਾਥੀਆਂ ਨਾਲ ਘਰ 'ਤੇ ਹਮਲਾ ਕਰ ਦਿੱਤਾ ਸੀ। ਹਮਲੇ 'ਚ ਮ੍ਰਿਤਕ ਸੰਨੀ ਅਤੇ ਉਸ ਦਾ ਸੱਸ ਸਹੁਰਾ ਤੇ ਸਾਲੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ
ਮ੍ਰਿਤਕ ਸੰਨੀ ਦੇ ਮਾਮੇ ਦੇ ਅਨੁਸਾਰ ਸੰਨੀ ਆਪਣੇ ਸਹੁਰਿਆਂ ਨੂੰ ਮਿਲਣ ਗਿਆ ਸੀ ਅਤੇ ਸੰਨੀ ਦੇ ਸਹੁਰਿਆਂ ਦੀ ਚਮਕੌਰ ਸਿੰਘ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਤੋਂ ਬਾਅਦ ਚਮਕੌਰ ਸਿੰਘ ਨੇ ਆਪਣੇ ਸਾਥੀਆਂ ਨਾਲ ਘਰ 'ਤੇ ਹਮਲਾ ਕਰ ਦਿੱਤਾ ਸੀ। ਹਮਲੇ 'ਚ ਮ੍ਰਿਤਕ ਸੰਨੀ ਅਤੇ ਉਸ ਦਾ ਸੱਸ ਸਹੁਰਾ ਤੇ ਸਾਲੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ' ਚ ਦਾਖਲ ਕਰਵਾਇਆ ਗਿਆ ਸੀ ਪਰ ਦੇਰ ਰਾਤ ਸੰਨੀ ਦੀ ਮੌਤ ਹੋ ਗਈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 26 ਵਿਅਕਤੀਆਂ ਖ਼ਿਲਾਫ਼ ਪਹਿਲਾਂ ਮਾਮਲਾ ਦਰਜ ਕਰ ਲਿਆ ਗਿਆ ਹੈ, ਪਹਿਲਾਂ 307 ਅਤੇ ਹੁਣ ਸੰਨੀ ਦੀ ਮੌਤ ਤੋਂ ਬਾਅਦ 302 ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਪਾਣੀਪਤ ਤੋਂ ਕੀਤਾ ਕਾਬੂ