SSP Press conference : ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਉੱਤੇ ਦਰਜ ਹੋਇਆ ਇਹ ਮਾਮਲਾ, ਅੰਮ੍ਰਿਤਸਰ ਦੇ ਐੱਸਐੱਸਪੀ ਨੇ ਕੀਤੇ ਪ੍ਰੈੱਸ ਕਾਨਫਰੰਸ 'ਚ ਖੁਲਾਸੇ ਅੰਮ੍ਰਿਤਸਰ :ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਜਨਾਲਾ ਕਾਂਡ ਤੋਂ ਬਾਅਦ ਹੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ। ਐੱਸਐੱਸਪੀ ਸਤਿੰਦਰ ਸਿੰਘ ਪ੍ਰੈੱਸ ਕਾਨਫਰੰਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਸਦੇ 7 ਸਾਥੀਆਂ ਦੇ ਖਿਲਾਫ ਆਰਮ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼
ਇਹ ਅਸਲਾ ਹੋਇਆ ਬਰਾਮਦ:ਇਸ ਮੌਕੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਅਮ੍ਰਿਤਪਾਲ ਮੌਕੇ ਤੋਂ ਫਰਾਰ ਹੋ ਚੁਕਿਆ ਹੈ ਅਤੇ ਉਸਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ 78 ਸਾਥੀ ਜੋ ਡੇਟਨ ਕੀਤੇ ਗਏ ਹਨ, ਇਨ੍ਹਾਂ ਵਿੱਚੋਂ ਅੰਮ੍ਰਿਤਸਰ ਦੇ 11 ਲੋਕ ਸ਼ਾਮਿਲ ਹਨ। 7 ਬੰਦੇ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਦੇ ਨਾਂ ਵੱਖਰੀ ਧਾਰਾ ਲਗਾਈ ਗਈ ਹੈ, ਜਿਸ ਵਿੱਚ ਅਮ੍ਰਿਤਪਾਲ ਮੁੱਖ ਦੋਸ਼ੀ ਹੈ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ 7 ਲੋਕਾਂ ਚੋਂ ਇੱਕ ਹਰਵਿੰਦਰ ਸਿੰਘ ਸੀ, ਜਿਸ ਕੋਲ ਆਪਣਾ ਲਾਇਸੈਂਸ ਸੀ ਅਤੇ 315 ਬੋਰ ਦੀ ਰਾਇਫਲ ਵੀ। ਉਹ ਵੀ ਗ਼ੈਰ ਕਾਨੂੰਨੀ ਹੋ ਗਈਆਂ ਹਨ। ਜਦੋਂ ਕਿ 139 ਗੋਲੀਆਂ ਬਰਾਮਦ ਹੋਈਆਂ ਹਨ ਉਹ ਵੀ ਗੈਰਕਾਨੂੰਨੀ ਹਨ।
ਲੋਕਾਂ ਨੂੰ ਕੀਤੀ ਅਪੀਲ :ਇਸ ਮੌਕੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਕਹਿਣ ਉੱਤੇ ਹੀ ਗੁਰਭੇਜ ਸਿੰਘ ਨੇ ਨਾਮ ਦੇ ਵਿਆਕਤੀ ਨੇ ਗੋਲੀ ਸਿੱਕਾ ਮੰਗਵਾਇਆ ਸੀ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਇਹ ਮਾਮਲਾ ਬਿਨਾਂ ਦੇਰੀ ਸੁਲਝਾ ਲਿਆ ਜਾਵੇਗਾ। ਲੋਕ ਸਾਨੂੰ ਸਹਿਯੋਗ ਕਰਨ ਅਤੇ ਮਾਹੌਲ ਨੂੰ ਸ਼ਾਂਤ ਕਰਨ ਵਿੱਚ ਵੀ ਸਾਥ ਦੇਣ। ਇਸ ਮੌਕੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਅਸੀਂ FIR ਦੂਜੇ ਦਿਨ ਹੀ ਜਾਰੀ ਕਰ ਦਿੱਤੀ ਸੀ ਪਰ ਪੁਲਿਸ ਦਾ ਆਪਣਾ ਇਕ ਤਰੀਕਾ ਹੁੰਦਾ ਹੈ ਕਾਰਵਾਈ ਕਰਨ ਦਾ, ਉਸੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :Ban on Internet Services Extended : ਹੁਣ ਦੋ ਦਿਨ ਹੋਰ ਨਹੀਂ ਚੱਲੇਗਾ ਮੋਬਾਇਲ ਇੰਟਰਨੈੱਟ, ਲੋਕਾਂ ਦੇ ਆਨਲਾਇਨ ਭੁਗਤਾਨ ਰੁਕੇ, ਪੜ੍ਹੋ ਕਿਉਂ ਲਿਆ ਗਿਆ ਸਖਤ ਫੈਸਲਾ
ਇਸ ਮੌਕੇ ਐੱਸਐੱਸਪੀ ਸਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਹਾਲੇ ਹੋਰ ਵੀ ਗੈਰਕਾਨੂੰਨੀ ਹਥਿਆਰ ਬਾਕੀ ਹਨ, ਜੋ ਪੁਲਿਸ ਵਲੋਂ ਰਿਕਵਰ ਕੀਤੇ ਜਾਣੇ ਹਨ। 7 ਲੋਕਾਂ ਨੂੰ ਮੇਹਤਪੁਰ ਸ਼ਾਹਕੋਟ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਜੇ ਪਾਲ ਸਿੰਘ ਗੁਰਵੀਰ ਸਿੰਘ, ਹਰਵਿੰਦਰ, ਗੁਰਲਾਲ ਸਿੰਘ ਸ਼ੂਗਰੀਤ, ਅਮਨਦੀਪ ਸਿੰਘ ਤੇ ਇਨ੍ਹਾਂ ਦੇ ਸਾਥੀ ਫੜੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ 193 ਗੈਰਕਾਨੂੰਨੀ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਮੌਕੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਮੌਕੇ ਤੋਂ ਫਰਾਰ ਹੋ ਚੁਕਿਆ ਹੈ, ਉਸਨੂੰ ਫੜਨ ਲਈ ਵੀ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।