ਪੰਜਾਬ

punjab

By

Published : Mar 24, 2021, 12:31 PM IST

ETV Bharat / state

ਚੋਰ ਕਰਫਿਊ ਦਾ ਫਾਇਦਾ ਚੁੱਕ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਨਕਦੀ ਲੁੱਟ ਹੋਏ ਫ਼ਰਾਰ

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਚੋਰਾਂ ਵਲੋਂ ਕਰਫਿਊ ਦਾ ਫਾਇਦਾ ਚੁੱਕਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋਏ ਹਨ।

ਤਸਵੀਰ
ਤਸਵੀਰ

ਅੰਮ੍ਰਿਤਸਰ: ਸੁਲਤਾਨਵਿੰਡ ਰੋਡ 'ਤੇ ਚੋਰਾਂ ਨੇ ਕਰਫਿਊ ਦਾ ਫਾਇਦਾ ਚੁੱਕਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋਏ ਹਨ। ਸਰਕਾਰੀ ਆਦੇਸ਼ਾਂ ਤੋਂ ਬਾਅਦ ਕਰਫਿਊ ਦਾ ਸਮਾਂ ਰਾਤ 9 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਚੋਰਾਂ ਨੇ ਕਰਫਿਊ ਦਾ ਚੁੱਕਿਆ ਫਾਇਦਾ, ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਨਕਦੀ ਲੁੱਟ ਹੋਏ ਫ਼ਰਾਰ

ਇਸ ਸਬੰਧੀ ਪੰਪ ਮਾਲਕ ਦਾ ਕਹਿਣਾ ਕਿ ਦੋ ਅਣਪਛਾਤੇ ਨੌਜਵਾਨ ਆਪਣੇ ਮੋਟਰਸਾਈਲ 'ਚ ਪੰਪ 'ਤੇ ਪੈਟਰੋਲ ਪਵਾਉਣ ਆਏੇ ਅਤੇ ਪੰਪ ਦੇ ਕਰਿੰਦੇ ਵਲੋਂ ਮੋਟਰਸਾਈਕਲ 'ਚ ਤੇਲ ਪਾਉਣ ਤੋਂ ਬਾਅਦ ਜਦੋਂ ਪੈਸੇ ਮੰਗੇ ਗਏ ਤਾਂ ਉਕਤ ਦੋਵੇਂ ਨਕਾਬਪੋਸ਼ ਨੌਜਵਾਨਾਂ ਵਲੋਂ ਹਥਿਆਰ ਦਿਖਾ ਕੇ ਪੰਪ ਦੇ ਕਰਿੰਦਿਆਂ ਦੇ ਮੋਬਾਇਲ ਖੋਹ ਲਏ ਗਏ ਅਤੇ ਨਾਲ ਹੀ ਉਨ੍ਹਾਂ ਕੋਲੋਂ 22 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਮਾਲਕ ਦਾ ਕਹਿਣਾ ਕਿ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਚੁੱਕੀ ਹੈ।

ਉਧਰ ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੰਪ ਅਤੇ ਨਾਲ ਲੱਗਦੇ ਇਲਾਕੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਮੁਲਜ਼਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਦਾ ਦੌਰ ਅੱਜ ਤੋਂ ਸ਼ੁਰੂ

ABOUT THE AUTHOR

...view details