ਅੰਮ੍ਰਿਤਸਰ: ਲਗਭਗ 15 ਮਹੀਨਿਆਂ ਬਾਅਦ ਨਵਜੋਤ ਸਿੱਧੂ ਅੱਜ ਖੇਤੀਬਾੜੀ ਬਿੱਲ ਦੇ ਵਿਰੁੱਧ ਸੜਕਾਂ 'ਤੇ ਉੱਤਰੇ ਪਰ ਉਨ੍ਹਾਂ ਦੇ ਹਮਾਇਤੀਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਮਹਿੰਗਾ ਪੈ ਗਿਆ।
ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਚੋਰਾਂ ਦੀ ਚਾਂਦੀ
ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਖੇਤੀਬਾੜੀ ਬਿੱਲ ਦੇ ਵਿਰੁੱਧ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬਹੁਤ ਸਾਰੇ ਸਮਰਥਕਾਂ ਦੇ ਫੋਨ ਅਤੇ ਬਟੂਏ ਚੋਰੀ ਹੋ ਗਏ।
ਫ਼ੋਟੋ।
ਪ੍ਰਦਰਸ਼ਨ ਦੌਰਾਨ ਚੋਰਾਂ ਨੇ ਸਮਰਥਕਾਂ ਦੀ ਜੇਬ 'ਤੇ ਹੱਥ ਸਾਫ ਕੀਤੇ ਤੇ ਉਥੋਂ ਗਾਇਬ ਹੋ ਗਏ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਗਿਆ। ਹਾਲਾਂਕਿ ਕੁਝ ਲੋਕਾਂ ਨੂੰ ਸਮਰਥਕਾਂ ਨੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਦੂਜੇ ਪਾਸੇ ਸ਼ਿਕਾਇਤ ਲੈਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।