ਪੰਜਾਬ

punjab

ETV Bharat / state

Theft in Amritsar: ਮਾਂ-ਪੁੱਤ ਨੂੰ ਕਮਰੇ ਵਿੱਚ ਬੰਦ ਕਰਕੇ ਚੋਰਾਂ ਨੇ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਕੀਤੀ ਚੋਰੀ - ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰੇ

ਅੰਮ੍ਰਿਤਸਰ ਵਿੱਚ ਚੋਰਾਂ ਵਲੋਂ ਇਕ ਘਰ ਉੱਤੇ ਧਾਵਾ ਬੋਲਿਆ ਗਿਆ ਹੈ। ਇੱਥੇ ਚੋਰਾਂ ਨੇ ਮਾਂ ਪੁੱਤ ਨੂੰ ਕਮਰੇ ਵਿੱਚ ਬੰਦ ਕਰਕੇ ਚੋਰਾਂ ਨੇ ਨਗਦੀ ਅਤੇ ਸੋਨਾ ਚੋਰੀ ਕਰ ਲਿਆ ਹੈ। ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਹਾਲਾਂਕਿ ਸ਼ਹਿਰ ਵਿਚ 26 ਜਨਵਰੀ ਦੇ ਮੱਦੇਨਜ਼ਰ ਥਾਂ-ਥਾਂ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।

Thieves stole gold and cash by locking mother and son in a room in Amritsar
Theft in Amritsar: ਮਾਂ-ਪੁੱਤ ਨੂੰ ਕਮਰੇ ਵਿੱਚ ਬੰਦ ਕਰਕੇ ਚੋਰਾਂ ਨੇ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਕੀਤੀ ਚੋਰੀ

By

Published : Jan 26, 2023, 2:51 PM IST

Theft in Amritsar: ਮਾਂ-ਪੁੱਤ ਨੂੰ ਕਮਰੇ ਵਿੱਚ ਬੰਦ ਕਰਕੇ ਚੋਰਾਂ ਨੇ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਕੀਤੀ ਚੋਰੀ

ਅੰਮ੍ਰਿਤਸਰ :ਇਕ ਪਾਸੇ 26 ਜਨਵਰੀ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿਚ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ ਅਤੇ ਥਾਂ-ਥਾਂ ਨਾਕੇਬੰਦੀ ਕੀਤੀ ਗਈ। ਪੁਲਿਸ ਵਲੋਂ ਹਰ ਇਕ ਵਿਅਕਤੀ ਜਾਂ ਹਰੇਕ ਥਾਂ ਉੱਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਪਰ ਇਸ ਸਾਰੇ ਦੌਰਾਨ ਅੰਮ੍ਰਿਤਸਰ ਦੇ ਖਜਾਨਾ ਗੇਟ ਨਜ਼ਦੀਕ ਇਕ ਘਰ ਦੇ ਵਿਚ ਚੋਰਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਵਿੱਚ ਲੋਕ ਕਰਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਹਨਾਂ ਦੇ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਹੈ। ਜਦੋਂ ਉਨ੍ਹਾਂ ਨੇ ਘਰ ਦਾ ਸਾਮਾਨ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ। ਇਸ ਦੌਰਾਨ ਘਰ ਵਿੱਚ ਜਿੰਨਾ ਸੋਨਾ ਸੀ ਉਹ ਵੀ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਤੋਂ ਇਲਾਵਾ ਚੋਰਾਂ ਵਲੋਂ ਨਕਦੀ ਵੀ ਚੋਰੀ ਕੀਤੀ ਗਈ ਹੈ।


ਇਸ ਮਾਮਲੇ ਦੀ ਸੂਚਨਾ ਪਾ ਕੇ ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿਛ ਲਈ ਇੱਕ ਕਿਰਾਏਦਾਰ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਹੈ। ਉਸ ਕੋਲੋਂ ਵੀ ਪੁੱਛਗਿਛ ਕੀਤੀ ਜਾਵੇਗੀ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ

ਇਹ ਵੀ ਪੜ੍ਹੋ:ਮੋਟਰਸਾਈਕਲ ਸਵਾਰ ਦੇ ਮੂੰਹ ਉੱਤੇ ਫਿਰੀ ਚਾਈਨਾ ਡੋਰ, ਜ਼ਖਮੀ ਵਿਅਕਤੀ ਦੇ ਲੱਗੇ 10 ਟਾਂਕੇ



ਜ਼ਿਕਰਯੋਗ ਹੈ ਕਿ 26 ਜਨਵਰੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਾਰੇ ਸ਼ਹਿਰ ਵਿੱਚ ਚੌਕਸੀ ਵਧਾ ਰਹੀ ਹੈ ਤੇ ਪੁਲਿਸ ਹਰ ਇਕ ਵਾਹਨ ਦੀ ਬੜੀ ਬਰੀਕੀ ਨਾਲ ਚੈਕਿੰਗ ਕਰ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਇੱਕ ਪੱਕਾ ਨਾਕਾ ਖਜਾਨਾ ਗੇਟ ਚੌਂਕ ਵਿਖੇ ਵੀ ਲਗਾਇਆ ਹੁੰਦਾ ਹੈ ਅਤੇ ਖਜਾਨਾ ਗੇਟ ਇਲਾਕੇ ਵਿਚ ਹੀ ਏਨੀ ਵੱਡੀ ਚੌਰੀ ਦੀ ਵਾਰਦਾਤ ਹੋ ਜਾਵੇ ਪੁਲਸ ਪ੍ਰਸ਼ਾਸਨ ਤੇ ਸਵਾਲ ਤਾਂ ਖੜੇ ਹੁੰਦੇ ਹਨ। ਇਸ ਮਾਮਲੇ ਨੇ ਵੀ ਇਕ ਵਾਰ ਫਿਰ ਪੁਲਿਸ ਦੇ ਪ੍ਰਬੰਧਾਂ ਉੱਤੇ ਸਵਾਲ ਚੁੱਕੇ ਹਨ। ਬਾਕੀ ਚੋਰੀ ਕਿਸ ਵਲੋਂ ਕੀਤੀ ਗਈ ਹੈ ਇਹ ਜਾਂਚ ਦਾ ਵਿਸ਼ਾ ਹੈ।

ABOUT THE AUTHOR

...view details