ਪੰਜਾਬ

punjab

ETV Bharat / state

ਚੋਰਾਂ ਨੇ ਘਰ ਦੀ ਬਾਰੀ ਤੋੜ ਕੇ ਕੀਤਾ ਹੱਥ ਸਾਫ਼ - ਅੰਮ੍ਰਿਤਸਰ

ਗੁਰੂ ਨਗਰੀ ਦੇ ਛੇਹਰਟਾ ਖੇਤਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਨਾਉਂਦੇ ਹੋਏ ਪੰਜ ਤੋਲੇ ਸੋਨਾ ਤੇ 30 ਹਜ਼ਾਰ ਰੁਪਏ ਦੀ ਨਗਦੀ ਚੋਰੀ ਨੂੰ ਅੰਜਾਮ ਦਿੱਤਾ ਹੈ।

ਗੁਰੂ ਨਗਰੀ ਦੇ ਛੇਹਰਟਾ

By

Published : Sep 2, 2019, 8:38 PM IST

ਅੰਮ੍ਰਿਤਸਰ: ਗੁਰੂ ਨਗਰੀ ਦੇ ਛੇਹਰਟਾ ਖੇਤਰ ਵਿੱਚ ਚੋਰੀ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਚੋਰੀ ਗੁਰੂ ਨਾਨਕ ਐਵਿਨਊ ਗਲੀ ਨੰਬਰ 1 ਘੰਣੂਪੁਰ ਕਾਲੇ ਰੋਡ ਸਥਿਤ ਹੋਈ ਹੈ। ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਨਾਉਂਦੇ ਹੋਏ ਪੰਜ ਤੋਲੇ ਸੋਨਾ ਤੇ 30 ਹਜ਼ਾਰ ਰੁਪਏ ਦੀ ਨਗਦੀ ਚੋਰੀ ਨੂੰ ਅੰਜਾਮ ਦਿੱਤਾ ਹੈ।

ਵੋਖੋ ਵੀਡੀਓ

ਪੀੜਤ ਅਲਕਾ ਸ਼ਰਮਾ ਨੇ ਦੱਸਿਆ ਕਿ ਉਹ 30 ਅਗਸਤ ਨੂੰ ਘਰੋਂ ਆਪਣੀ ਧੀ ਨੂੰ ਮਿਲਣ ਲਈ ਹੁਸ਼ਿਆਪੁਰ ਗਏ ਹੋਏ ਸਨ, 2 ਸਤੰਬਰ ਦੀ ਸਵੇਰੇ ਜਦ ਘਰ ਪਰਤੇ ਤਾਂ ਵੇਖਿਆ ਕਿ ਘਰ ਦੀ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਸਨ ਤੇ ਅੰਦਰ ਦੇ ਦਰਵਾਜਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ, ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀਆਂ ਖੁੱਲੀਆਂ ਹੋਈਆ ਸਨ ਤੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ, ਜਾਂਚ ਦੋਰਾਨ ਵੇਖਿਆ ਤਾਂ ਅਲਮਾਰੀ ਵਿਚ ਪਏ ਪੰਜ ਤੋਲੇ ਸੋਨਾ ਤੇ 30 ਹਜਾਰ ਰੁਪਏ ਨਗਦੀ ਚੋਰੀ ਹੋ ਚੁੱਕੇ ਸਨ।

ਉਨ੍ਹਾਂ ਤੁਰੰਤ ਇਸਦੀ ਜਾਣਕਾਰੀ ਛੇਹਰਟਾ ਪੁਲਿਸ ਨੂੰ ਦਿੱਤੀ, ਚੌਕੀ ਇੰਚਾਰਜ ਘੰਣੂਪੁਰ ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਇਹ ਵੀ ਪੜੋ: ਦਿਨ ਦਿਹਾੜੇ ਬਾਈਕ ਸਵਾਰਾਂ ਨੇ ਲੁੱਟੇ ਲੱਖਾਂ

ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਚੋਰੀ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਗਲੀ ਵਿਚ ਸੀਸੀਟੀਵੀ ਕੈਮਰੇ ਨਹੀ ਹਨ, ਨਜਦੀਕੀ ਹੋਰ ਜਗ੍ਹਾਂ 'ਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਚੋਰਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।

ABOUT THE AUTHOR

...view details