ਪੰਜਾਬ

punjab

ETV Bharat / state

ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ, 8 ਤੋਲੇ ਸੋਨਾ ਤੇ ਗੈਸ ਸਿਲੰਡਰ ਲੈ ਕੇ ਫ਼ਰਾਰ - baba bakala robbery case

ਹਲਕਾ ਬਾਬਾ ਬਕਾਲਾ ਦੇ ਪਿੰਡ ਜਲਾਲਾਬਾਦ ਦੇ 2 ਘਰਾਂ ਵਿੱਚੋਂ ਚੋਰ 8 ਤੋਲੇ ਸੋਨਾ ਅਤੇ ਗੈਸ-ਸਿੰਲਡਰ ਲੈ ਕੇ ਫ਼ਰਾਰ ਹੋ ਗਏ ਹਨ।

ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ
ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ

By

Published : Oct 22, 2020, 5:10 PM IST

ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਵਿਖੇ ਚੋਰਾਂ ਵੱਲੋਂ 2 ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਇੱਕ ਘਰ ਵਿੱਚੋਂ 8 ਤੋਲੇ ਸੋਨਾ, 1 ਸਿਲੰਡਰ ਅਤੇ ਦੂਸਰੇ ਘਰ ਵਿੱਚੋਂ ਕੰਬਲ ਚੋਰੀ ਕਰ ਕੇ ਫ਼ਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਪਤਨੀ ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਆਪਣੀ ਭੈਣ ਕੋਲ ਗਈ ਸੀ ਅਤੇ ਘਰ ਨੂੰ ਜਿੰਦਰੇ ਲੱਗੇ ਹੋਏ ਸਨ।

ਵੇਖੋ ਵੀਡੀਓ।

ਉਨ੍ਹਾਂ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਗੁਆਂਢੀਆ ਵੱਲੋਂ ਫ਼ੋਨ ਕਰ ਕੇ ਇਸ ਘਟਨਾ ਬਾਰੇ ਦੱਸਿਆ ਗਿਆ। ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਕਮਰੇ ਵਿੱਚ ਅਲਮਾਰੀ ਅਤੇ ਪੇਟੀ ਦਾ ਸਾਰਾ ਸਮਾਨ ਖਿਲਰਿਆਂ ਹੋਇਆ ਸੀ ਅਤੇ ਪੇਟੀ ਵਿੱਚ ਪਿਆ 8 ਤੋਲੇ ਸੋਨਾ ਅਤੇ 1 ਗੈਸ-ਸਿਲੰਡਰ ਗਾਇਬ ਸਨ।

ਨਾਲ ਦੀ ਗੁਆਂਢਣ ਨੇ ਕਿਰਨਦੀਪ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਘਰ ਵਿੱਚੋਂ ਚੋਰ ਪੇਟੀ ਵਿੱਚੋਂ ਕੰਬਲ ਚੋਰੀ ਕਰ ਕੇ ਲੈ ਗਏ ਹਨ। ਉਸ ਨੇ ਦੱਸਿਆ ਕਿ 3 ਸਾਲ ਪਹਿਲਾਂ ਵੀ ਉਨ੍ਹਾਂ ਦੇ ਘਰ ਵਿੱਚ ਚੋਰੀ ਹੋਈ ਸੀ, ਉਸ ਵੇਲੇ ਵੀ 8 ਤੋਲੇ ਸੋਨਾ ਚੋਰੀ ਹੋਇਆ ਸੀ, ਪਰ ਪੁਲਿਸ ਹਾਲੇ ਤੱਕ ਵੀ ਚੋਰਾਂ ਨੂੰ ਕਾਬੂ ਕਰਨ ਵਿੱਚ ਅਸਮੱਰਥ ਰਹੀ ਹੈ। ਪੀੜਤ ਪਰਿਵਾਰਾਂ ਵੱਲੋਂ ਪੁਲਿਸ ਪ੍ਰਸਾਸਨ ਨੂੰ ਮੰਗ ਕਰਦੇ ਹੋਏ ਕਿਹਾ ਗਿਆ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

ਥਾਣਾ ਵੈਰੋਵਾਲ ਮੁਖੀ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਮੌਕਾ ਦੇਖ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ। ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details