ਅੰਮ੍ਰਿਤਸਰ: ਦਿਹਾਤੀ ਅਧੀਨ ਪੈਂਦੇ ਪਿੰਡਾਂ ਕਸਬਿਆਂ ਵਿੱਚ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪੁਲਿਸ ਅਜਿਹੇ ਕਈ ਮਾਮਲਿਆਂ ਵਿੱਚ ਸਿਰਫ ਹੱਥ ਮੱਲਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਥਾਣਾ ਕੱਥੂਨੰਗਲ ਦੇ ਪਿੰਡ ਝੰਡੇ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਕਿਸਾਨ ਆਗੂ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਕਿਸਾਨ ਆਗੂ ਦੇ ਘਰੋਂ ਚੋਰ ਨਗਦੀ, 6 ਤੋਂ 7 ਤੋਲੇ ਸੋਨੇ ਦੇ ਗਹਿਣੇ ਤੇ ਕਿਸਾਨ ਕਮੇਟੀ ਦੇ ਇੱਕਠੇ ਹੋਏ ਫੰਡ ਤੋਂ ਇਲਾਵਾ ਹੋਰ ਨਿੱਜੀ ਸਮਾਨ ਲੈਕੇ ਫਰਾਰ ਹੋ ਗਏ।
ਕਿਸਾਨ ਆਗੂ ਬਾਵਾ ਸਿੰਘ ਨੇ ਦੱਸਿਆ, ਕਿ ਬੀਤੀ ਰਾਤ ਉਹ ਸਾਢੇ ਕੁ 12 ਵਜੇ ਮੋਬਾਈਲ ਚਾਰਜ ਕਰਨ ਆਏ ਸਨ, ਉਦੋਂ ਸਾਰਾ ਸਮਾਨ ਠੀਕ ਸੀ, ਪਰ ਜਦੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਵੇੇਰੇ 3 ਵਜੇ ਉੱਠੇ, ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਮੁਤਾਬਿਕ ਡੇਢ ਲੱਖ ਨਕਦੀ ਲੈਕੇ ਚੋਰ ਮੌਕੇ ਤੋਂ ਫਰਾਰ ਹੋ ਗਏ।
ਪ੍ਰਭਪਾਲ ਸਿੰਘ ਨੇ ਦੱਸਿਆ, ਕਿ ਬਾਵਾ ਸਿੰਘ ਉਸ ਦਾ ਭਰਾ ਹੈ। ਬੀਤੀ ਰਾਤ ਬਾਵਾ ਸਿੰਘ ਨੇ ਚੋਰੀ ਦਾ ਘਟਨਾ ਬਾਰੇ ਆਪਣੇ ਭਰਾ ਨੂੰ ਕਰੀਬ 3 ਵਜੇ ਫੋਨ ਕਰਕੇ ਜਾਣਕਾਰੀ ਦਿੱਤਾ। ਅਤੇ ਸੁਚੇਤ ਰਹਿਣ ਲਈ ਵੀ ਕਿਹਾ, ਫਿਰ ਜਦੋਂ ਪ੍ਰਭਪਾਲ ਸਿੰਘ ਨੇ ਉਸ ਦੇ ਘਰ ਆ ਕੇ ਦੇਖਿਆ, ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ, ਤੇ ਘਰ ਵਿੱਚੋਂ ਗਹਿਣ ਤੇ ਨਗਦੀ ਚੋਰੀ ਹੋ ਚੁੱਕੀ ਸੀ।