ਅੰਮ੍ਰਿਤਸਰ :ਚੋਰਾਂ ਦੇ ਕਾਰਨਾਮੇ ਨਿਤ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਜਿੱਥੇ ਘਰਾਂ ਵਿੱਚ ਲੁੱਟ ਦਿਨ ਦਿਹਾੜੇ ਝਪਟਮਾਰੀ। ਅਜਿਹੇ ਮਾਮਲੇ ਦੇਖ ਕੇ ਕਾਨੂੰਨ ਦੀ ਵਿਗੜਦੀ ਸਥਿਤੀ ਉੱਤੇ ਸਵਾਲ ਉੱਠਣੇ ਲਾਜ਼ਮੀ ਹਨ।ਪਰ ਹੁਣ ਚੋਰਾਂ ਨੇ ਸਰਕਾਰੀ ਦਫਤਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿਥੇ ਜ਼ਿਲ੍ਹਾ ਗੋਬਿੰਦਗੜ੍ਹ ਦੇ ਨਜਦੀਕ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਨੂੰ ਦੇਰ ਰਾਤ ਚੋਰਾਂ ਨੇ ਬਣਾਈਆ ਨਿਸ਼ਾਨਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦੇ ਅੰਦਰ ਪਈਆ ਹੋਇਆ ਬਿਜਲੀ ਦੀਆਂ ਤਾਰਾਂ ਤੇ ਏਸੀ ਦੀ ਵਾਈਰਿੰਗ ਤੇ ਪਾਈਪਾਂ ਤੱਕ ਉਤਾਰ ਕੇ ਲੈ ਗਏ।
ਚੋਰਾਂ ਦੇ ਹੌਸਲੇ ਬੁਲੰਦ, ਡਰਾਈਵਿੰਗ ਟੈਸਟ ਟਰੈਕ ਨੂੰ ਬਣਾਇਆ ਨਿਸ਼ਾਨਾ, ਲੋਕ ਹੋਏ ਖੱਜਲ ਖੁਆਰ
ਅੰਮ੍ਰਿਤਸਰ ਵਿਖੇ ਚੋਰਾਂ ਨੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਥੇ ਪਈਆਂ ਕਾਪਰ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵੱਡਾ ਸ਼ਹਿਰ ਦਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ 'ਤੇ ਕੋਈ CCTV ਕੈਮਰਾ ਨਹੀਂ ਲੱਗਿਆ ਸੀ।
ਸਰਕਾਰੀ ਦਫਤਰ ਵਿੱਚ ਚੋਰੀ ਨੇ ਖੱਜਲ ਕੀਤੇ ਲੋਕ : ਸੱਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵੱਡਾ ਸ਼ਹਿਰ ਦਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤੇ ਕੋਈ ਸੀਸੀਟੀਵੀ ਕੈਮਰਾ ਹੀ ਨਹੀਂ। ਬਿਜਲੀ ਬੰਦ ਹੋਣ ਕਰਕੇ ਕੋਈ ਵੀ ਅਧਿਕਾਰੀ ਆਪਣੀ ਸੀਟ ਤੇ ਮਜੂਦ ਨਹੀਂ ਸੀ। ਵੱਡੀ ਗੱਲ ਹੈ ਕਿ ਇਨ੍ਹੀ ਗਰਮੀ ਵਿੱਚ ਲੋਕ ਦੂਰ ਦਰਾਡੇ ਤੋਂ ਆਪਣੇ ਲਾਇਸੰਸ ਬਣਾਉਣ ਲਈ ਇੱਥੇ ਆਏ ਹੋਏ ਸਨ ਉਨ੍ਹਾਂ ਕਿਹਾ ਕਿ ਅੱਜ ਦੀ ਉਹਨਾਂ ਨੂੰ ਤਰੀਕ ਮਿਲੀ ਸੀ, ਪਰ ਅਸੀਂ ਇਨ੍ਹੀ ਗਰਮੀ ਵਿੱਚ ਇੱਥੇ ਪੁੱਜੇ ਹਾਂ ਨਾ ਕੋਈ ਪੱਖਾ ਨਾ ਹੀ ਪੀਣ ਨੂੰ ਪਾਣੀ ਹੈ। ਲੋਕਾਂ ਨੇ ਕਿਹਾ ਕਿ ਅਸੀਂ ਗਰਮੀ ਵਿੱਚ ਖੱਜਲ ਹੋ ਕੇ ਆਉਂਦੇ ਹਾਂ ਪਰ ਇੱਥੇ ਪਹੁੰਚਣ 'ਤੇ ਪੱਖਾ ਤੱਕ ਨਹੀਂ ਲੱਗਿਆ। ਲੋਕਾਂ ਨੇ ਕਿਹਾ ਕਿ ਮੌਕੇ 'ਤੇ ਕੋਈ ਅਧੀਕਾਰੀ ਤਕ ਨਹੀਂ ਬੈਠਾ ਲੋਕ ਸਵੇਰ ਦੇ ਖੱਜਲ ਖ਼ਵਾਰ ਹੋ ਰਹੇ ਹਨ। ਇਥੇ ਕੋਈ ਦਸਣ ਵਾਲ਼ਾ ਵੀ ਨਹੀਂ।
- ਮਨੁੱਖੀ ਤਸਕਰੀ ਖ਼ਿਲਾਫ਼ ਪੰਜਾਬ ਸਰਕਾਰ ਗੰਭੀਰ ! ਐਂਟੀ ਹਿਊਮਨ ਟ੍ਰੈਫੀਕਿੰਗ ਯੂਨਿਟ ਨੂੰ ਦਿੱਤੀਆਂ 16 ਨਵੀਆਂ ਗੱਡੀਆਂ ਅਤੇ ਮੋਟਰਸਾਈਕਲ
- Shah Rukh Khan Surgery: OMG!...ਸੈੱਟ 'ਤੇ ਜ਼ਖਮੀ ਹੋਏ ਸ਼ਾਹਰੁਖ ਖਾਨ, ਨੱਕ 'ਚੋਂ ਵਹਿ ਰਿਹਾ ਸੀ ਖੂਨ ਤਾਂ ਕਰਨੀ ਪਈ ਸਰਜਰੀ
- ਕੈਪਟਨ ਅਤੇ ਰੰਧਾਵਾ ਨੂੰ ਸਿੱਧੇ ਹੋਏ ਸੀਐੱਮ ਮਾਨ, ਕਿਹਾ- "ਕੈਪਟਨ ਸਾਬ੍ਹ ਆਪਣੇ ਬੇਟੇ ਰਣਇੰਦਰ ਨੂੰ ਪੁੱਛੋ ਕੌਣ ਹੈ ਅੰਸਾਰੀ" ?
ਘਟਨਾ ਵਾਲੀ ਥਾਂ 'ਤੇ ਨਹੀਂ ਲੱਗਾ ਇਕ ਵੀ ਕੈਮਰਾ :ਓਥੇ ਹੀ ਜਦੋਂ ਇਸ ਪੂਰੇ ਮਾਮਲੇ ਸਬੰਧੀ ਸੁਰੱਖਿਆ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਰਾਤ ਨੂੰ ਚੋਰਾਂ ਵੱਲੋਂ ਸਾਰੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ।ਸਮਾਨ ਵੀ ਬਿਖਰਿਆ ਹੋਇਆ ਹੈ ਇਸ ਕਰਕੇ ਕੋਈ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ 'ਤੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਾ ਜਿੱਸ ਤੋਂ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ। ਉਨ੍ਹਾ ਕਿਹਾ ਕਿ ਮੇਰੀ ਡਿਊਟੀ ਦੋ ਵਜੇ ਤੱਕ ਦੀ ਹੈ ਪਰ ਜਿਹੜੇ ਲੋਕ ਆ ਰਹੇ ਹਨ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਜ ਕੰਮ ਬੰਦ ਹੈ। ਜਿਸ ਕਰਕੇ ਦੂਰੋਂ ਦੂਰੋਂ ਪਹੁੰਚ ਰਹੇ ਲੋਕ ਖੱਜਲ ਹੋ ਰਹੇ ਹਨ।