10 ਦਿਨਾਂ ਅੰਦਰ 10 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਬਿਆਸ ਅੰਮ੍ਰਿਤਸਰ:ਬਿਆਸ ਅਤੇ ਨੇੜੇ ਦੇ ਇਲਾਕੇ ਵਿੱਚ ਅੱਜ ਕੱਲ੍ਹ ਬਾਈਕ ਸਵਾਰ ਚੋਰਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੇ ਹਫਤੇ ਦੌਰਾਨ ਚੋਰਾਂ ਨੇ ਰਈਆ, ਬਿਆਸ, ਬਾਬਾ ਬਕਾਲਾ ਸਾਹਿਬ, ਸਠਿਆਲਾ ਤੋ ਬਾਅਦ ਹੁਣ ਬੁਤਾਲਾ ਵਿੱਚ ਦੋ ਵੱਖ-ਵੱਖ ਦੁਕਾਨਾਂ ਦੇ ਸ਼ਟਰ ਤੋੜ ਕੀਮਤੀ ਸਮਾਨ ਚੋਰੀ ਕੀਤਾ ਹੈ।
ਸਟਰ ਤੋੜ ਕੇ ਕੀਮਤੀ ਸਮਾਨ ਕੀਤਾ ਚੋਰੀ: ਗੱਲਬਾਤ ਦੌਰਾਨ ਸਥਾਨਕ ਨਿਵਾਸੀ ਹਰਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਕਰੀਬ ਤਿੰਨ ਵਜੇ ਮੋਟਰ ਸਾਈਕਲ ਅਤੇ ਐਕਟੀਵਾ ਉਤੇ ਸਵਾਰ ਹੋ ਕੇ ਆਏ ਚੋਰਾਂ ਵੱਲੋਂ ਪਹਿਲਾਂ ਦੁਕਾਨਾਂ ਦੇ ਸ਼ਟਰ ਵਿਚਕਾਰੋਂ ਤੋੜੇ ਗਏ। ਜਿਸ ਤੋਂ ਬਾਅਦ ਚੋਰਾਂ ਨੇ ਦੁਕਾਨ ਅੰਦਰੋਂ ਨੋਟਾਂ ਵਾਲੇ ਹਾਰ ਸਮੇਤ ਵੱਖ ਵੱਖ ਕੀਮਤੀ ਸਮਾਨ ਚੋਰੀ ਕਰ ਲਿਆ ਹੈ। ਜਿਸ ਤੋਂ ਬਾਅਦ ਚੋਰਾਂ ਨੇ ਕਰੀਬ 6 ਕਿਲੋਮੀਟਰ ਦੂਰੀ ਉਤੇ ਸਥਿਤ ਪਿੰਡ ਸਠਿਆਲਾ ਵਿੱਚ ਵੀ ਇੱਕ ਦੁਕਾਨ ਉਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ : ਦੁਕਾਨਦਾਰ ਨੇ ਕਿਹਾ ਕਿ ਵਾਪਰ ਰਹੀਆਂ ਚੋਰੀਆਂ ਅਤੇ ਲੁੱਟ ਖੋਹ ਕਾਰਨ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਉਨਾਂ ਦੱਸਿਆ ਕਿ ਬੀਤੇ ਦਿਨੀਂ ਵੀ ਚੋਰਾਂ ਵੱਲੋਂ ਨਜ਼ਦੀਕੀ ਪੱਤੀ ਨਰੰਗਪੁਰ ਵਿੱਚ ਤਿੰਨ ਚਾਰ ਮੋਬਾਇਲ ਖੋਹਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਲਗਦਾ ਹੈ ਨਫਰੀ ਦੀ ਘਾਟ ਨਾਲ ਜੂਝ ਰਹੀ ਬਿਆਸ ਪੁਲਿਸ ਚੋਰਾਂ ਨੂੰ ਕਾਬੂ ਨਹੀਂ ਕਰ ਪਾ ਰਹੀ ਹੈ। ਉਨਾਂ ਕਿਹਾ ਕਿ ਪਿੰਡ ਬੁਤਾਲਾ ਵਿੱਚ ਸਥਿਤ ਪੁਲਿਸ ਚੌਂਕੀ ਦੇ ਇੰਚਾਰਜ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਰੋਬਾਰੀਆਂ ਲਈ ਸਿਰਦਰਦੀ ਬਣ ਚੁੱਕੇ ਬਾਇਕ ਸਵਾਰ ਚੋਰ ਗੈਂਗ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ:-ਤਲਵੰਡੀ ਸਾਬੋ ਵਿਖੇ ਨੌਜਵਾਨ ਦਾ ਐਨਕਾਊਂਟਰ, ਗੋਲੀ ਲੱਗਣ ਦੀ ਖ਼ਬਰ