ਪੰਜਾਬ

punjab

ETV Bharat / state

ਸਿੱਖਿਆ ਅਫ਼ਸਰ ਦੇ ਦਫ਼ਤਰ 'ਚ ਹੋਇਆ ਹਾਈਵੋਲਟੇਜ਼ ਡਰਾਮਾ, ਪ੍ਰਿੰਸੀਪਲ ਨੇ ਰੋ-ਰੋ ਕੇ ਸੁਣਾਇਆ ਦੁੱਖੜਾ ! - ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ

ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਖੂਬ ਡਰਾਮਾ ਹੋਇਆ। ਜਿੱਥੇ ਅੰਮ੍ਰਿਤਸਰ ਦੇ ਗੁਮਾਨਪੁਰਾ ਸਕੂਲ ਦੀ ਪ੍ਰਿੰਸੀਪਲ ਵੱਲੋਂ ਮੀਡੀਆ ਅੱਗੇ ਰੋ-ਰੋ ਕੇ ਆਪਣਾ ਦੁੱਖੜਾ ਸੁਣਾਇਆ।

education officer of Amritsar district
education officer of Amritsar district

By

Published : Apr 22, 2023, 2:19 PM IST

ਸਿੱਖਿਆ ਅਫ਼ਸਰ ਦੇ ਦਫ਼ਤਰ 'ਚ ਹੋਇਆ ਖੂਬ ਡਰਾਮਾ, ਪ੍ਰਿੰਸੀਪਲ ਨੇ ਰੋ-ਰੋ ਕੇ ਸੁਣਾਇਆ ਦੁੱਖੜਾ ?

ਅੰਮ੍ਰਿਤਸਰ:- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਤੇ ਅਧਿਆਪਕਾਂ ਨੂੰ ਉੱਪਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਰ ਦੂਜੇ ਪਾਸੇ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਖੂਬ ਡਰਾਮਾ ਹੋਇਆ। ਜਿੱਥੇ ਅੰਮ੍ਰਿਤਸਰ ਦੇ ਗੁਮਾਨਪੁਰਾ ਸਕੂਲ ਦੀ ਪ੍ਰਿੰਸੀਪਲ ਵੱਲੋ ਮੀਡੀਆ ਅੱਗੇ ਰੋ-ਰੋ ਕੇ ਆਪਣਾ ਦੁੱਖੜਾ ਸੁਣਾ ਰਿਹਾ ਹੈ।

'ਕਲਰਕ ਅਮਨਦੀਪ ਵੱਲੋ ਸਰਕਾਰ ਨੂੰ ਚੂਨਾ': ਇਸ ਦੌਰਾਨ ਹੀ ਗੱਲਬਾਤ ਕਰਦਿਆ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੇ ਸਕੂਲ ਵਿੱਚ ਲੱਖਾਂ ਰੁਪਏ ਦੀ ਧਾਂਧਲੀ ਦਾ ਮਾਮਲਾ ਸਾਹਮਣੇ ਆਇਆ। ਜਿਸ ਦੌਰਾਨ ਸਕੂਲ ਦੇ ਕਲਰਕ ਅਮਨਦੀਪ ਵੱਲੋ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਦੀ ਧਾਂਦਲੀ ਉਜਾਗਰ ਕਰਦੇ ਹੋਏ, ਮੈਂ ਇਸਦੀ ਸ਼ਿਕਾਇਤ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਕੀਤੀ ਗਈ। ਪਰ ਉਸ ਕਲਰਕ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਮੇਰੇ ਉੱਤੇ ਗਲਤ ਇਲਜ਼ਾਮ ਲਗਾਏ ਗਏ, ਮੈਨੂੰ ਗਲਤ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ ਮੀਡੀਆ ਲੈ ਕੇ ਡੀਓ ਦਫ਼ਤਰ ਪੁੱਜੀ:ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਮੇਰੇ ਵੱਲੋਂ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਿਛਲੇ 4 ਮਹੀਨੇ ਦੀ ਧਾਂਧਲੀ ਦੀ ਸਾਹਮਣੇ ਆਈ ਹੈ। ਮੇਰੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਪੱਤਰ ਲਿਖ ਕੇ ਭੇਜੇ ਗਏ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਚੱਲਦੇ ਅੱਜ ਮੈਂ ਮੀਡੀਆ ਨੂੰ ਨਾਲ ਲੈ ਕੇ ਡੀਓ ਦਫ਼ਤਰ ਪੁੱਜੀ ਹਾਂ, ਜਿੱਥੇ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਪਣੀ ਗੁਹਾਰ ਲਗਾਈ ਹੈ।

ਕਲਰਕ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ: ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਕਲਰਕ ਦੀ ਤਨਖਾਹ 62 ਹਜ਼ਾਰ ਰੁਪਏ ਸੀ। ਜਦਕਿ ਉਹ ਕਈ ਮਹੀਨਿਆਂ ਤੋਂ 1 ਲੱਖ 62 ਹਜ਼ਾਰ ਰੁਪਏ ਲੈ ਰਿਹਾ ਸੀ, ਜੋ ਕਿ ਵੱਡੀ ਧਾਂਦਲੀ ਹੈ ਅਤੇ ਪੰਜਾਬ ਸਰਕਾਰ ਨੂੰ ਚੂਨਾ ਹੈ। ਉੱਥੇ ਹੀ ਡੀਓ ਅਫਸਰ ਜੁਗਰਾਜ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਉਸ ਕਲਰਕ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:Rahul Gandhi Vacate Official Bungalow: ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਖਾਲੀ ਕਰਨਗੇ ਆਪਣਾ ਸਰਕਾਰੀ ਬੰਗਲਾ, ਅਧਿਕਾਰੀਆਂ ਨੂੰ ਸੌਂਪਣਗੇ ਚਾਬੀਆਂ

ABOUT THE AUTHOR

...view details