ਪੰਜਾਬ

punjab

By

Published : Oct 2, 2019, 7:17 AM IST

ETV Bharat / state

ਅੰਮ੍ਰਿਤਸਰ ਵਿੱਚ ਅੱਜ ਵੀ ਹਨ ਗਾਂਧੀ ਜੀ ਦੀਆਂ ਕਈ ਯਾਦਗਾਰਾਂ

ਦੇਸ਼ ਭਰ ਵਿੱਚ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤੇ ਅੰਮ੍ਰਿਤਸਰ ਵਿੱਚ ਅੱਜ ਵੀ ਗਾਂਧੀ ਜੀ ਦੀਆਂ ਕਈ ਯਾਦਗਰਾਂ ਮੌਜੂਦ ਹਨ। ਅਫ਼ਸੋਸ ਇਸ ਗੱਲ ਦਾ ਹੈ ਪ੍ਰਸ਼ਾਸ਼ਨ ਇਨ੍ਹਾਂ ਯਾਦਗਾਰਾਂ ਲਈ ਸੰਜੀਦਾ ਨਹੀਂ ਜਾਪ ਰਿਹਾ।

ਫ਼ੋਟੋ

ਅੰਮ੍ਰਿਤਸਰ: ਮਹਾਤਮਾ ਗਾਂਧੀ ਜੀ ਆਪਣੇ ਜੀਵਨ ਕਾਲ ਦੌਰਾਨ 2 ਵਾਰ ਅੰਮ੍ਰਿਤਸਰ ਗਏ। ਇਕ ਵਾਰ ਸੰਨ 1916 ਤੇ ਦੂਜੀ ਵਾਰ ਸੰਨ 1919 ਵਿੱਚ ਜੱਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕੇ ਦੌਰਾਨ ਗਏ ਸਨ। ਮਹਾਤਮਾ ਗਾਂਧੀ ਨੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਇਕ ਸਮਾਰਕ ਬਣਾਉਣ ਲਈ ਫੰਡ ਵੀ ਇਕੱਠਾ ਕਰਨ ਦੀ ਪੇਸ਼ਕਸ਼ ਕੀਤੀ ਸੀ।

ਵੀਡੀਓ

ਮਹਾਤਮਾ ਗਾਂਧੀ ਦੀ ਇਕ ਹੋਰ ਯਾਦਗਾਰ , ਮਹਾਤਮਾ ਗਾਂਧੀ ਦਾ ਬੁੱਤ ਜਿਹੜਾ ਕਿ ਅੱਜ ਵੀ ਕੰਪਨੀ ਬਾਗ਼ ਵਿੱਚ ਮੌਜੂਦ ਹੈ। ਪਰ ਅਫ਼ਸੋਸ ਕਿ ਕੁਝ ਸਾਲ ਪਹਿਲਾਂ ਇਸ ਬੁੱਤ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੋਲੀ ਮਾਰ ਕੇ ਨੁਕਸਾਨ ਪਹੁੰਚਾ ਦਿੱਤਾ ਸੀ, ਪਰ ਬਾਅਦ ਵਿੱਚ ਪ੍ਰਸ਼ਾਸ਼ਨ ਨੇ ਇਸ ਨੂੰ ਸੁਰੱਖਿਅਤ ਕਰਨ ਲਈ ਇਸ ਨੂੰ ਸ਼ੀਸ਼ੇ ਫਰੇਮ ਵਿੱਚ ਬੰਦ ਕਰ ਦਿੱਤਾ।

ਹਾਲ ਗੇਟ ਨੂੰ ਅੱਜ ਵੀ ਗਾਂਧੀ ਗੇਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਇਸ ਗੇਟ ਦਾ ਨਾਂ ਬ੍ਰਿਟਿਸ਼ ਅਫ਼ਸਰ ਐੱਚ ਸੀ ਹਾਲ ਦੇ ਨਾਂਅ 'ਤੇ ਰੱਖਿਆ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਗਾਂਧੀ ਗੇਟ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਪਰ ਇਸ ਗੇਟ ਅੰਦਰ ਦੁਕਾਨਾਂ ਚਲਾਉਂਦੇ ਲੋਕ ਇਸ ਦੇ ਨਾਂ ਨਾਲ ਜਾਣੂ ਨਹੀਂ ਹਨ।

ਮਹਾਤਮਾ ਗਾਂਧੀ ਦਾ ਸਵਰਾਜ ਆਸ਼ਰਮ ਵੀ ਆਪਣੇ ਅੰਦਰ ਅਤੀਤ ਦੀਆਂ ਕਈ ਯਾਦਾਂ ਸਮਾਈ ਬੈਠਾ ਹੈ। ਇੱਥੇ ਹੀ ਭਗਤ ਸਿੰਘ ਨੇ ਟ੍ਰੇਨਿੰਗ ਲਈ ਸੀ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਕ ਕ੍ਰਾਂਤੀ ਛੇੜੀ ਸੀ।

ABOUT THE AUTHOR

...view details