ਅੰਮ੍ਰਿਤਸਰ: ਸ਼ਹਿਰ ਦੇ ਵਿਰਸਾ ਵਿਹਾਰ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਰਮੇਸ਼ ਯਾਦਵ ਸੈਕਟਰੀ ਵਿਰਸਾ ਵਿਹਾਰ ਨੇ ਦੱਸਿਆ ਕਿ ਸਵੇਰੇ ਸਾਡੇ ਸੱਤ ਵਜੇ ਫੋਨ ਆਇਆ ਕਿ ਵਿਰਸਾ ਵਿਹਾਰ ਦੇ ਦਫ਼ਤਰ ਵਿੱਚ ਚੋਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਥੇ ਆਕੇ ਵੇਖਿਆ ਤਾਂ ਚੋਰ ਰੋਸ਼ਨਦਾਨ ਦੇ ਰਾਹੀਂ ਦਫ਼ਤਰ ਦੇ ਅੰਦਰ ਦਾਖ਼ਲ ਹੋਇਆ ਹੈ ਕਿਉਂਕਿ ਰੋਸ਼ਨਦਾਨ ਦਾ ਸ਼ੀਸ਼ਾ ਟੁਟਿਆ ਹੋਇਆ ਸੀ।
ਇਹ ਵੀ ਪੜੋ: ਖਪਤਕਾਰਾਂ ਨੂੰ ਜਾਗਰੂਕ ਕਰਨ ਲਈ 15 ਮਾਰਚ ਨੂੰ ਮਨਾਇਆ ਜਾਂਦਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ