ਚੋਰਾਂ ਵੱਲੋਂ NRI ਦੀ ਕੋਠੀ ਵਿੱਚੋਂ 2 ਲੱਖ ਦੇ ਕਰੀਬ ਘਰ ਦਾ ਘਰੇਲੂ ਸਮਾਨ ਚੋਰੀ ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਪਿੰਡ ਕਸਬਿਆਂ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਕਿਉਂਕਿ ਕੁੰਭਕਰਨੀ ਨੀਂਦ ਸੁੱਤੀ ਪੁਲਿਸ ਫਿਲਹਾਲ ਜਾਗਣ ਦਾ ਨਾਮ ਨਹੀਂ ਲੈ ਰਹੀ ਹੈ। ਜਿਸਦਾ ਫਾਇਦਾ ਚੁੱਕ ਚੋਰ ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ ਵਿੱਚ ਨਿੱਤ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।
ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ :- ਅਜਿਹਾ ਮਾਮਲਾ ਜੰਡਿਆਲਾ ਗੁਰੂ ਦੇ ਤਰਨਤਾਰਨ ਬਾਈਪਾਸ ਤੇ ਸਥਿਤ ਵਾਈਟ ਐਵੀਨਿਊ ਦਾ ਹੈ। ਜਿੱਥੇ ਚੋਰਾਂ ਵਲੋਂ ਹੁਣ ਇੱਕ ਐਨ.ਆਰ.ਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਵਿਚ ਲੱਗੇ ਵੱਖ-ਵੱਖ ਘਰੇਲੂ ਸਮਾਨ ਕੱਪੜੇ ਗੱਦੇ ਤੋਂ ਇਲਾਵਾ ਇੱਥੋਂ ਤੱਕ ਕਿ ਘਰ ਦੀਆਂ ਟੂਟੀਆਂ ਵੀ ਲਾਹ ਲਈਆਂ ਗਈਆਂ ਹਨ। ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਦਰਖਾਸਤ ਤੋਂ ਬਾਅਦ ਪੁਲਿਸ ਵੱਲੋਂ ਹਰ ਵਾਰ ਦੀ ਤਰ੍ਹਾਂ ਇਕੋ ਗੱਲ ਕਹੀ ਜਾ ਰਹੀ ਹੈ ਕਿ ਜਲਦ ਚੋਰ ਫੜ੍ਹ ਲਵਾਂਗੇ।
ਕੋਠੀ ਵਿੱਚੋਂ 2 ਲੱਖ ਦੇ ਕਰੀਬ ਸਮਾਨ ਚੋਰੀ:-ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਮਨਦੀਪ ਕੌਰ ਨੇ ਕਿਹਾ ਕਿ ਉਸਦਾ ਭਰਾ ਜਰਮਨਜੀਤ ਸਿੰਘ ਇੰਗਲੈਂਡ ਵਿੱਚ ਰਹਿੰਦਾ ਹੈ ਅਤੇ ਉਸਦੀ ਜੰਡਿਆਲਾ ਵਿੱਚ ਕੋਠੀ ਹੈ, ਜਿਸ ਦੀ ਮੈਂ ਦੇਖਭਾਲ ਕਰਦੀ ਹਾਂ। ਇਸ ਤੋਂ ਇਲਾਵਾ ਨਾਲ ਹੀ ਹੋਰਨਾਂ ਪਰਿਵਾਰਕ ਮੈਂਬਰਾਂ ਦੀਆਂ ਵੀ ਕੋਠੀਆਂ ਹਨ।ਉਹਨਾਂ ਦੱਸਿਆ ਕਿ ਬੀਤੇ ਕੱਲ੍ਹ ਬੁੱਧਵਾਰ ਨੂੰ ਅਣਪਛਾਤੇ ਚੋਰਾਂ ਵੱਲੋਂ ਘਰ ਵਿੱਚੋ ਐਲ ਸੀ.ਡੀ, ਟੂਟੀਆਂ, ਬੈਡ ਦੇ ਗੱਦੇ, ਫਰਿੱਜ ਦਾ ਕੰਪਰਸੇਰ, ਏ.ਸੀ, ਇਨਵਰਟਰ ਕੱਪੜੇ ਸਮੇਤ ਕਰੀਬ 2 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਅਤੇ ਉਹਨਾਂ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਪੁਲਿਸ ਨੇ ਕਾਰਵਾਈ ਦੀ ਗੱਲ ਕਹੀ:-ਇਸ ਦੌਰਾਨ ਗੱਲਬਾਤ ਦੌਰਾਨ ਪੁਲਿਸ ਚੌਂਕੀ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਉਸਦਾ ਭਰਾ ਜਰਮਨਜੀਤ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ। ਜਿਸ ਦੀ ਜੰਡਿਆਲਾ ਵਿੱਚ ਕੋਠੀ ਦੇ ਦੇਖਭਾਲ ਦੀ ਜ਼ਿੰਮੇਵਾਰੀ ਮੇਰੇ ਕੋਲ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਅਣਪਛਾਤੇ ਚੋਰ ਬਾਰੀ ਦਾ ਸ਼ੀਸ਼ਾ ਤੋੜ ਕੇ ਘਰ ਵਿਚ ਦਾਖਲ ਹੋਏ। ਜਿਸ ਤੋਂ ਬਾਅਦ ਘਰ ਦਾ ਵੱਖ-ਵੱਖ ਘਰੇਲੂ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਜਿਸਦੇ ਦੇ ਆਧਾਰ ਉੱਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਨੇੜੇ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲ ਕਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਦੋਸ਼ੀ ਫੜ੍ਹੇ ਜਾਣਗੇ।
ਇਹ ਵੀ ਪੜੋ:-ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ 'ਤੇ ਗੱਡੀ ਚਾਲਕ ਕੋਲੋਂ 3 ਲੱਖ ਦੇ ਕਰੀਬ ਪੈਸੇ ਲੈ ਕੇ ਹੋਏ ਫਰਾਰ