ਅੰਮ੍ਰਿਤਸਰ: ਇਸ ਦੇ ਰਣਜੀਤ ਐਵਿਨਿਊ ਦੇ ਵਿੱਚ ਚੱਲਦੀ ਰੰਜਿਸ਼ ਦੇ ਚੱਲਦੇ ਕੁੱਝ ਨੌਜਵਾਨਾਂ ਨੇ ਇੱਕ ਵਿਅਕਤੀ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ। ਇਸ ਘਟਨਾ 'ਚ ਉਨ੍ਹਾਂ ਮੁਲਜ਼ਮਾਂ ਨੇ ਨੌਜਵਾਨ ਦੇ ਹੱਥ 'ਤੇ ਹਮਲਾ ਕੀਤਾ ਤੇ ਉਸਦੀਆਂ ਲੱਤਾਂ ਦੇ ਵਾਰ ਕੀਤਾ। ਦੱਸ ਦਈਏ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਤੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਯੁਵਕ ਦਾ ਹੱਥ ਵੱਢਿਆ ਪੀੜਤ ਦਾ ਪੱਖ
ਪੁਰਾਣੀ ਰਜਿੰਸ਼ ਦੇ ਚੱਲਦੇ ਨੌਜਵਾਨ ਦੇ ਹੱਥ ਕੱਟਣ ਦੀ ਖ਼ਬਰ ਸਾਹਮਣੇ ਆਈ ਹੈ। ਨਾਲ ਦੇ ਨਾਲ ਉਨ੍ਹਾਂ ਨੇ ਪੀੜਤ ਦੀ ਮਦਦ ਕਰਨ ਵਾਲੇ ਦੇ ਵੀ ਹੱਥ ਕੱਟ ਦਿੱਤੇ। ਇਸ ਬਾਰੇ ਪੀੜਤ ਦੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੁੰਡਾ ਆਟੋ ਰਿਕਸ਼ਾ ਚੱਲਾ ਘਰ ਦੀ ਆਰੀ ਚਲਾਈ ਕਰਦਾ ਸੀ ਤੇ ਮੁਲਜ਼ਮ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਗਲਤਫਹਿਮੀ ਹੋਈ ਕਿ ਉਹ ਪੁਲਿਸ ਨੂੰ ਉਨ੍ਹਾਂ ਦੀ ਖ਼ਬਰ ਦਿੰਦਾ ਹੈ ਜਿਸ ਦੇ ਚੱਲ਼ਦੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਪੀੜਤ ਦੀ ਮਦਦ ਕਰਨ ਆਏ ਨੌਜਵਾਨ ਨੂੰ ਵੀ ਉਨ੍ਹਾਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ।
ਪੁਲਿਸ ਦਾ ਪੱਖ
ਮੌਕੇ 'ਤੇ ਫ਼ਰਾਰ ਹੋਏ ਮੁਲਜ਼ਮਾਂ 'ਤੇ ਕੇਸ ਦਰਜ ਕਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਵੀ ਸ਼ੁਰੂ ਹੈ। ਇਸ ਤਹਿਤ ਉਹ ਥਾਂ ਥਾਂ ਛਾਪੇਮਾਰੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਬਾਰੇ ਸ਼ਿਕਾਇਤਾਂ ਆਈਆਂ ਸਨ ਤੇ ਇਹ ਪੁਰਾਣੀ ਰੰਜਿਸ਼ ਦਾ ਹੀ ਨਤੀਜਾ ਹੈ।