ਪੰਜਾਬ

punjab

ETV Bharat / state

ਵਿਸ਼ਵ ਪ੍ਰਸਿੱਧ ਪਾਪੜ ਅਤੇ ਵੜੀਆਂ ਬਣਾਉਣ ਵਾਲੇ ਨਵਦੀਪ ਸਿੰਘ ਨੇ ਖੋਲ੍ਹੇ ਰਾਜ - 50 ਸਾਲਾ ਤੋਂ ਅੰਮ੍ਰਿਤਸਰ

ਵਿਸ਼ਵ ਪ੍ਰਸਿੱਧ ਅੰਮ੍ਰਿਤਸਰ ਦੇ ਪਾਪੜ (Papad of Amritsar) ਅਤੇ ਵੜੀਆਂ ਬਣਾਉਣ ਵਾਲੇ ਨਵਦੀਪ ਨੇ ਕਿਹਾ ਅੰਮ੍ਰਿਤਸਰ ਦੇ ਪਾਣੀ ਅਤੇ ਹਵਾ ਦਾ ਹੀ ਅਸਰ ਹੈ ਕਿ ਜੋ ਸਿਰਫ਼ ਅੰਮ੍ਰਿਤਸਰ ਵਿੱਚ ਹੀ ਬਣਦੇ ਹਨ, ਉਹ ਪਾਪੜ ਵੜੀਆਂ ਪਿਛਲੇ 50 ਸਾਲਾਂ ਤੋਂ ਤਿਆਰ ਕਰ ਰਹੇ ਹਨ।

ਵਿਸ਼ਵ ਪ੍ਰਸਿੱਧ ਪਾਪੜ ਅਤੇ ਵੜੀਆਂ ਬਣਾਉਣ ਵਾਲੇ ਨਵਦੀਪ ਸਿੰਘ ਨੇ ਖੋਲ੍ਹੇ ਰਾਜ
ਵਿਸ਼ਵ ਪ੍ਰਸਿੱਧ ਪਾਪੜ ਅਤੇ ਵੜੀਆਂ ਬਣਾਉਣ ਵਾਲੇ ਨਵਦੀਪ ਸਿੰਘ ਨੇ ਖੋਲ੍ਹੇ ਰਾਜ

By

Published : Oct 10, 2021, 7:24 PM IST

ਅੰਮ੍ਰਿਤਸਰ: ਵਿਸ਼ਵ ਭਰ ਵਿੱਚ ਅੰਮ੍ਰਿਤਸਰ ਦੇ ਪਾਪੜ (Papad of Amritsar) ਤੇ ਵੜੀਆਂ ਬਹੁਤ ਹੀ ਮਸ਼ਹੁਰ ਹਨ। ਪਰ ਆਖਿਰਕਾਰ ਇਹਨਾਂ ਪਾਪੜ ਵੜੀਆਂ ਵਿੱਚ ਅਜਿਹਾ ਕੀ ਪਾਇਆ ਜਾਂਦਾ ਹੈ, ਜੋ ਇਹ ਸਵਾਦ ਅਤੇ ਮਸਹੂਰ ਹਨ। ਅਜਿਹਾ ਹੀ ਅੰਮ੍ਰਿਤਸਰ ਵਿੱਚ ਨਵਦੀਪ ਵੱਲੋਂ ਪਾਪੜੇ ਤੇ ਵੜੀਆਂ ਬਣਾ ਕੇ ਵੇਚੀਆਂ ਜਾਂ ਰਹੀਆਂ ਹਨ, ਜੋ ਕਿ ਅੰਮ੍ਰਿਤਸਰ ਵਿੱਚ ਵੇਚੀਆਂ ਜਾਂ ਰਹੀਆਂ ਹਨ।

ਇਸ ਸੰਬਧੀ ਜਾਣਕਾਰੀ ਨਵਦੀਪ ਸਿੰਘ (Navdeep Singh) ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਬੀਤੇ 50 ਸਾਲਾ ਤੋਂ ਅੰਮ੍ਰਿਤਸਰ ਵਿਖੇ ਪਾਪੜ ਅਤੇ ਵੜੀਆਂ ਬਣਾ ਕੇ ਵੇਚ ਰਿਹਾ ਹੈ। ਇਹ ਪਾਪੜ ਅਤੇ ਵੜੀਆਂ ਸਿਰਫ਼ 'ਤੇ ਸਿਰਫ਼ ਅੰਮ੍ਰਿਤਸਰ ਵਿਖੇ ਹੀ ਬਣਾਏ ਜਾਦੇ ਹਨ।

ਵਿਸ਼ਵ ਪ੍ਰਸਿੱਧ ਪਾਪੜ ਅਤੇ ਵੜੀਆਂ ਬਣਾਉਣ ਵਾਲੇ ਨਵਦੀਪ ਸਿੰਘ ਨੇ ਖੋਲ੍ਹੇ ਰਾਜ

ਕਿਉਕਿ ਸਿਰਫ ਅੰਮ੍ਰਿਤਸਰ ਦਾ ਪਾਣੀ ਅਤੇ ਆਬੌਹਵਾ ਹੀ ਹੈ। ਜੋ ਇਸ ਪਾਪੜ ਵੜੀਆਂ ਨੂੰ ਅਜੋਕਾ ਜਾਇਕਾ ਪਰਦਾਨ ਕਰਦੇ ਹਨ, ਕਈ ਲੋਕਾਂ ਵੱਲੋਂ ਇਸ ਨੂੰ ਅੰਮ੍ਰਿਤਸਰ ਤੋਂ ਦੂਸਰੇ ਸ਼ਹਿਰਾਂ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਟੇਸਟ ਅਤੇ ਕੁਵਾਲਿਟੀ (Test and quality) ਪੈਦਾ ਨਹੀ ਕਰ ਪਾਏ। ਅੰਮ੍ਰਿਤਸਰ ਵਿੱਚ ਤਿਆਰ ਹੋਣ ਵਾਲੇ ਪਾਪੜ ਅਤੇ ਵੜੀਆਂ ਜੋ ਕਿ ਹੱਥਾਂ ਨਾਲ ਹੀ ਤਿਆਰ ਕੀਤੀਆ ਜਾਂਦੀਆਂ ਹਨ।

ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮਸ਼ੀਨਾਂ ਵਿੱਚ ਤਿਆਰ ਨਹੀਂ ਕੀਤਾ ਜਾਂ ਸਕਦਾ। ਇਸ ਵਿੱਚ ਅਨਾਰਦਾਨਾ, ਬੇਰੀ ਬੇਰੀ, ਹਿੰਗ, ਕਾਲੀ ਮਿਰਚ ਅਤੇ ਕਈ ਹੋਰ ਫਲੇਵਰ ਮੌਜੂਦ ਹਨ। ਜਿਸ ਨਾਲ ਲੋਕ ਇਹਨਾਂ ਦੇ ਸਵਾਦ ਦੇ ਦੀਵਾਨੇ ਹੋ ਜਾਂਦੇ ਹਨ। ਇਸ ਲਈ ਅਸੀ ਅੱਜ ਵੀ ਉਡਦ ਦੀ ਦਾਲ ਅਤੇ ਪੁਰਾਤਨ ਮਸਾਲਿਆਂ ਦੀ ਵਰਤੋਂ ਕਰ ਇਹਨਾਂ ਨੂੰ ਤਿਆਰ ਕਰ ਵਿਸ਼ਵ ਭਰ ਵਿੱਚ ਸਪਲਾਈ ਕਰ ਰਹੇ ਹਾਂ।

ਇਹ ਵੀ ਪੜ੍ਹੋ:- ਬਿਜਲੀ ਸੰਕਟ 'ਤੇ ਸਿੱਧੂ ਨੇ ਸਰਕਾਰ ਨੂੰ ਦਿੱਤੀ ਇਹ ਸਲਾਹ

ABOUT THE AUTHOR

...view details