Amritsar News : ਹੋਟਲ ਦੀ ਭਾਈਵਾਲੀ ਨੂੰ ਲੈਕੇ ਆਪਸ 'ਚ ਭਿੜੇ ਪਤੀ ਪਤਨੀ,ਸ਼ਰੇਆਮ ਕੀਤੀ ਭੰਨਤੋੜ ਅੰਮ੍ਰਿਤਸਰ :ਅੰਮ੍ਰਿਤਸਰ ਵਿਖੇ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪਤੀ ਪਤਨੀ ਦਾ ਝਗੜਾ ਸਰੇ ਬਾਜ਼ਾਰ ਹੋਣ ਲੱਗਿਆ। ਦਰਅਸਲ ਸ਼ਹਿਰ ਵਿੱਚ ਹੋਟਲ ਦੀ ਭਾਈਵਾਲੀ ਨੂੰ ਲੈ ਕੇ ਪਤੀ-ਪਤਨੀ ਆਪਸ ਵਿਚ ਝਗੜੇ। ਇਹਨਾਂ ਹੀ ਨਹੀਂ ਹੋਟਲ ਦੇ ਵਿੱਚ ਪੁੱਤਰ ਵੱਲੋਂ ਆਪਣੇ ਮਤਰਏ ਪਿਓ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਦੀ ਹੁਣ ਵੀਡੀਓ ਵੀ ਆਈ ਸਾਹਮਣੇ ਆਈ ਹੈ। ਇਸ ਹੰਗਾਮੇ ਦੀ ਖਬਰ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਅਤੇ ਬਚਾਅ ਕੀਤਾ। ਮਾਮਲਾ ਅੰਮ੍ਰਿਤਸਰ ਖਾਈਆਂ ਵਾਲਾ ਬਜ਼ਾਰ ਦਾ ਹੈ ਜਿਥੇ ਕਾਰੋਬਾਰ ਕਰਨ ਲਈ ਪਤੀ ਪਤਨੀ ਵੱਲੋ ਇੱਕ ਹੋਟਲ ਲੀਜ਼ 'ਤੇ ਲੈ ਕੇ ਚਲਾਇਆ ਜਾ ਰਿਹਾ ਸੀ, ਪਰ ਕੁਝ ਸਮੇਂ ਬਾਅਦ ਇਸ ਨੂੰ ਲੈਕੇ ਪਤੀ-ਪਤਨੀ ਵਿੱਚ ਝਗੜਾ ਰਹਿਣ ਲੱਗਿਆ।
ਪਤੀ ਨੇ ਧੋਖੇ ਨਾਲ ਹੋਟਲ ਦੇ ਕਾਗਜ਼ ਆਪਣੇ ਨਾਮ ਕਰਵਾ ਲਏ :ਉਥੇ ਹੀ ਕਾਰੋਬਾਰ ਵਿੱਚ ਧੋਖੇ ਨੂੰ ਲੈਕੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੀ ਮਹਿਲਾ ਪੂਜਾ ਅਰੋੜਾ ਨੇ ਪਤੀ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੇ ਧੋਖੇ ਨਾਲ ਹੋਟਲ ਦੇ ਕਾਗਜ਼ ਆਪਣੇ ਨਾਮ ਉੱਤੇ ਕਰਵਾ ਲਏ ਹਨ ਜਦ ਕਿ ਸਾਰਾ ਕਰਜ਼ਾ ਉਸ ਨੇ ਚੁੱਕਿਆ ਸੀ ਅਤੇ ਦੋਨਾਂ ਦੀ ਹਿੱਸੇਦਾਰੀ ਬਣਦੀ ਸੀ। ਉਕਤ ਮਹਿਲਾ ਨੇ ਕਿਹਾ ਕਿ ਪਤੀ ਨੇ ਧੋਖੇ ਨਾਲ ਇਹ ਸਭ ਕੀਤਾ ਹੈ ਅਤੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਨਾਲ ਅਤੇ ਉਸਦੇ ਪੁੱਤਰ ਨਾਲ ਹੋਟਲ ਵਿੱਚ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਵੀ ਬਣੀ ਹੈ।
ਪਤੀ ਨੇ ਲਾਏ ਪਤਨੀ ਖਿਲਾਫ ਤੰਗ ਕਰਨ ਦੇ ਇਲਜ਼ਾਮ :ਇਸ ਸਬੰਧ 'ਚ ਪੂਜਾ ਅਰੋੜਾ ਨਾਮਕ ਔਰਤ ਵੱਲੋਂ ਦੱਸਿਆ ਗਿਆ ਕਿ ਉਸ ਨੇ ਆਪਣੇ ਪਤੀ ਦੇ ਨਾਲ ਝਗੜਾ ਹੁੰਦਾ ਰਹਿੰਦਾ ਸੀ ਅਤੇ ਅੱਜ ਜਦੋਂ ਉਹ ਮੌਕੇ 'ਤੇ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਹੋਟਲ ਵਿੱਚ ਬੈਠ ਕੇ ਸ਼ਰਾਬ ਦਾ ਪੀ ਰਿਹਾ ਸੀ ਅਤੇ ਇਹ ਹੋਟਲ ਵਿੱਚ ਕੁੜੀਆਂ ਵੀ ਬੁਲਾਉਂਦਾ ਹੈ ਜਿਸ ਕਾਰਨ ਕਾਫੀ ਬਹਿਸ ਵੀ ਹੋਈ ਤੇ ਕੁੱਟਮਾਰ ਕੀਤੀ ਗਈ ਹੈ। ਦੂਸਰੇ ਪਾਸੇ ਇਸ ਮਾਮਲੇ ਵਿੱਚ ਪੂਜਾ ਅਰੋੜਾ ਦੇ ਪਤੀ ਨੇ ਦੱਸਿਆ ਕਿ ਉਸ ਨੇ 12 ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਔਰਤ ਉਸ ਨੂੰ ਤੰਗ ਪਰੇਸ਼ਾਨ ਕਰਦੀ ਆ ਰਹੀ ਹੈ। ਸ਼ਾਇਦ ਹੀ ਕੋਈ ਅਜਿਹਾ ਪੁਲਿਸ ਥਾਣਾ ਹੋਵੇਗਾ ਜਿਥੇ ਉਸਦੀ ਪਤਨੀ ਉਸਦੇ ਖਿਲਾਫ ਸ਼ਿਕਾਇਤ ਨਾ ਦਿਤੀ ਹੋਵੇ। ਉਨ੍ਹਾਂ ਕਿਹਾ ਕਿ ਹੋਟਲ ਦੀ ਭਾਈਵਾਲੀ ਲਈ ਉਸ ਦੀ ਪਤਨੀ ਵੱਲੋਂ ਪੈਸੇ ਜ਼ਰੂਰ ਦਿੱਤੇ ਗਏ ਹਨ ਲੇਕਿਨ ਉਹ ਪੈਸੇ ਬੈਂਕ ਦੇ ਜ਼ਰੀਏ ਹੀ ਉਸਨੂੰ ਵਾਪਸ ਵੀ ਕਰ ਰਿਹਾ ਹੈ। ਜਿਸ ਦਾ ਸਬੂਤ ਵੀ ਹੈ। ਓਸਨੇ ਕਿਹਾ ਕਿ ਇਹ ਮੇਰੇ ਕੋਲੋ ਖਰਚਾ ਵੀ ਲੈਕੇ ਜਾਂਦੀ ਹੈ ਫ਼ਿਰ ਝੂੱਠ ਬੋਲਦੀ ਹੈ ਕਿ ਮੈਨੂੰ ਖਰਚਾ ਨਹੀਂ ਦੇ ਰਿਹਾ। ਉਸ ਨੇ ਕਿਹਾ ਇੱਸ ਔਰਤ ਤੋਂ ਦੁੱਖੀ ਹੋ ਕੇ ਜੇਕਰ ਮੈ ਕੁੱਝ ਕਰ ਲਿਆ ਤੇ ਮੇਰੀ ਮੋਤ ਦੀ ਜਿੰਮੇਵਾਰ ਇਹ ਔਰਤ ਹੋਵੇਗੀ।
ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪੂਜਾ ਅਰੋੜਾ ਵੱਲੋ 112 ਨੰਬਰ ਤੇ ਸ਼ਿਕਾਇਤ ਆਈ ਸੀ। ਜਿਸਦੇ ਚਲਦੇ ਅਸੀ ਇੱਥੇ ਆਏ ਹਾਂ ਉਨ੍ਹਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਓਸਦੇ ਪਤੀ ਵੱਲੋ ਓਸਨੂੰ ਤੰਗ ਪ੍ਰੇਸ਼ਾਨ ਕਰ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ,ਕਿ ਕੋਈ ਹੋਟਲ ਦੇ ਵਿੱਚ ਭਾਈਵਾਲੀ ਨੂੰ ਲੈਕੇ ਪੈਸਿਆਂ ਦਾ ਝਗੜਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਜਿਸ ਦੇ ਵੀ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ।