ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਸਨਸ਼ਾਈਨ ਸੰਸਥਾਂ ਵੱਲੋਂ ਆਕਸੀਜਨ ਦੇ ਮੁਫ਼ਤ ਲੰਗਰ ਲਗਾ ਕੇ ਕਰੋਨਾ ਪੀੜ੍ਹਤਾਂ ਦੇ ਘਰਾਂ ਵਿੱਚ ਆਕਸੀਜਨ ਮੁਹਈਆ ਕਰਵਾਈ ਜਾ ਰਹੀ ਹੈ। ਇਸ ਸਮਾਜਸੇਵੀ ਸੰਸਥਾ ਦੁਆਰਾ 40 ਕੰਸਨਟ੍ਰੇਟਰ ਅਤੇ 30 ਸਿਲੰਡਰ ਨਾਲ ਕੋਵਿਡ ਮਰੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ।
ਕਰੋਨਾ ਮਾਹਾਂਮਾਰੀਂ ਦੇ ਚਲਦਿਆ ਲੋਕਾਂ ਨੂੰ ਇਲਾਜ ਜਾ ਆਕਸੀਜਨ ਦੇਣ ’ਚ ਜਿੱਥੇ ਸਰਕਾਰਾਂ ਫੇਲ੍ਹ ਹੋ ਗਈਆਂ ਓਥੇ ਹੀ ਐਨਜੀਓ ਸੰਸਥਾਵਾਂ ਨੇ ਅੱਗੇ ਆ ਕੇ ਆਮ ਜਨਤਾ ਲਈ ਅਪਣੇ ਫਰਜ ਅਦਾ ਕੀਤੇ ਹਨ। ਏਸੇ ਤਰ੍ਹਾਂ ਦੀ ਇੱਕ ਸੰਸਥਾਂ ਸਨਸ਼ਾਈਨ ਨੇ ਮਿਸ਼ਨ ਚੜ੍ਹਦੀ ਕਲਾ ਤਹਿਤ ਕਰੋਨਾ ਮਹਾਮਾਰੀ ਦੇ ਚਲਦਿਆ ਅੰਮ੍ਰਿਤਸਰ ਵਿਖੇ ਆਕਸੀਜ਼ਨ ਦਾ ਮੁਫ਼ਤ ਲੰਗਰ ਲਗਾਇਆ ਹੈ।
ਜਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਪਿਛਲੇ ਸਾਲ ਵੀ ਜਦੋਂ ਕਰੋਨਾ ਵਾਇਰਸ ਨੇ ਹਿੰਦੁਸਤਾਨ ਵਿੱਚ ਆਪਣੇਂ ਪੈਰ ਪਸਾਰੇ ਤਾ ਦਿੱਲ੍ਹੀ ਵਿੱਚ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਇਸ ਸੰਸਥਾ ਵੱਲੋਂ ਜ਼ਰੂਰਤਮੰਦਾ ਨੂੰ ਮਦਦ ਪਹੁੰਚਾਈ ਗਈ ਸੀ।