ਚੋਰਾਂ ਭਗਵਾਨ ਸ਼ਿਵ ਵੀ ਨਹੀਂ ਬਖ਼ਸ਼ਿਆ, ਤ੍ਰਿਸ਼ੂਲ ਅਤੇ ਨਾਗ ਲੈ ਕੇ ਫ਼ਰਾਰ - punjab news
ਚੋਰਾਂ ਨੇ ਮੰਦਿਰ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਮੰਦਿਰ ਦੇ ਵਿੱਚ ਲੱਗੇ ਕੈਂਚੀ ਗੇਟ ਵਿੱਚੋਂ ਹੀ ਹੱਥ ਪਾਕੇ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਤੇ ਗਲੇ 'ਚ ਪਾਇਆ ਨਾਗ ਚੋਰੀ ਕਰ ਲਿਆ। ਇਹ ਸਾਰੀ ਘਟਨਾ ਮੰਦਰ 'ਚ ਲੱਗੇ ਸਸੀਟੀਵੀ ਵਿੱਚ ਕੈਦ ਹੋ ਗਈ।
ਅੰਮ੍ਰਿਤਸਰ: ਚੋਰਾਂ ਦੇ ਗਿਰੋਹ ਹੁਣ ਮੰਦਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸੁਲਤਾਨਵਿੰਡ ਰੋਡ ਤੇ ਬਣੇ ਮੰਦਰ ਤੋਂ ਸਾਹਮਣੇ ਆਇਆ ਹੈ, ਜਿਥੇ ਚੋਰਾਂ ਨੇ 'ਰੱਬ ਦੇ ਘਰ' ਨੂੰ ਵੀ ਨਹੀਂ ਬਖਸ਼ਿਆਂ । ਚੋਰਾਂ ਨੇ ਮੰਦਰ ਵਿੱਚ ਲੱਗੇ ਕੈਂਚੀ ਗੇਟ ਵਿੱਚੋਂ ਹੱਥ ਪਾ ਕੇ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਅਤੇ ਗਲੇ ਵਿੱਚ ਪਾਇਆ ਨਾਗ ਲੈ ਕੇ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਪੁਜਾਰੀ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫ਼ੋਟੇਜ਼ ਦੇ ਆਧਾਰ ਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।