ਪੰਜਾਬ

punjab

ETV Bharat / state

ਚੋਰ ਵੱਲੋਂ ਮੰਦਰ ਵਿੱਚ ਚੋਰੀ ਕਰਨ ਦੀ ਕੋਸ਼ਿਸ਼, ਪੁਲਿਸ ਨੇ ਮੌਕੇ 'ਤੋਂ ਕੀਤਾ ਗ੍ਰਿਫਤਾਰ - the thief tried to steal from the temple

ਅੰਮ੍ਰਿਤਸਰ ਵਿਖੇ ਪਿੰਡ ਕੱਥੂਨੰਗਲ ਦੇ ਮਾਤਾ ਚਵਿੰਡਾ ਦੇਵੀ ਮੰਦਰ ਤੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਮੰਦਿਰ ਦੇ ਬਾਹਰ ਦੁਕਾਨ ਕਰਨ ਵਾਲੇ ਵਿਅਕਤੀ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

Amritsar News
Amritsar News

By

Published : Jun 5, 2023, 2:22 PM IST

ਪੁਲਿਸ ਨੇ ਚੋਰ ਕੀਤਾ ਕਾਬੂ

ਅੰਮ੍ਰਿਤਸਰ:ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕੱਥੂਨੰਗਲ ਦੇ ਮਾਤਾ ਚਵਿੰਡਾ ਦੇਵੀ ਮੰਦਿਰ ਵਿੱਖੇ ਮੰਦਰ ਦੀ ਗੋਲਕ ਚੋਰੀ ਕਰਨ ਦੀ ਵੀਡਿਓ ਕਾਫੀ ਵਾਈਰਲ ਹੋ ਰਹੀ ਹੈ। ਵੀਡਿਓ ਵਿੱਚ ਸਾਫ਼ ਵੇਖਿਆ ਗਿਆ ਹੈ ਕਿ ਚੋਰ ਮੰਦਿਰ ਵਿੱਚ ਦਾਖਿਲ ਹੁੰਦਾ ਹੈ ਤੇ ਮੰਦਿਰ ਦੀ ਗੋਲਕ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਗੋਲਕ ਨਹੀਂ ਖੁੱਲ੍ਹਦੀ, ਤਾਂ ਉਸ ਵੱਲੋ ਗੋਲਕ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪਰ, ਉਥੇ ਹੀ ਪੁਲਿਸ ਅਧਿਕਾਰੀ ਹਰਕਤ ਵਿਚ ਆਏ ਪੁਲਿਸ ਮੁਲਾਜ਼ਮ ਵੱਲੋ ਤਰੂੰਤ ਕਾਰਵਾਈ ਕਰਦੇ ਹੋਏ ਚੋਰ ਨੂੰ ਕਾਬੂ ਕਰ ਲਿਆ ਗਿਆ ਹੈ।

ਗੋਲਕ ਦਾ ਤਾਲਾ ਨਾ ਟੁੱਟਾ, ਤਾਂ ਗੋਲਕ ਚੁੱਕਣ ਦੀ ਕੋਸ਼ਿਸ਼:ਜਾਣਕਾਰੀ ਦਿੰਦੇ ਹੋਏ ਥਾਣਾ ਕੱਥੂਨੰਗਲ ਦੇ ਮੁੱਖੀ ਹਰਚੰਦ ਸਿੰਘ ਵੱਲੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਤਵਾਰ ਨੂੰ ਪ੍ਰਚੀਨ ਇਤਹਾਸਿਕ ਚਵਿੰਡਾ ਦੇਵੀ ਮੰਦਿਰ ਵਿਖੇ ਇੱਕ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ 'ਤੇ ਹੀ ਸਾਡੇ ਪੁਲਿਸ ਮੁਲਾਜ਼ਮਾਂ ਨੇ ਉਸ ਚੋਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਦਿਰ ਦੇ ਬਾਹਰ ਦੁਕਾਨ ਕਰਨ ਵਾਲਾ ਨੌਜਵਾਨ ਭਾਰਤ ਕੁਮਾਰ ਉਰਫ ਬਬਲੂ ਵਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪੁਲਿਸ ਨੇ ਮੌਕੇ ਉੱਤੇ ਹੀ ਨਾਕਾਮ ਕਰ ਦਿੱਤਾ। ਦੱਸ ਦਈਏ ਕਿ ਇਹ ਸਾਰੀ ਘਟਨਾ ਮੰਦਿਰ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ।

ਮੌਕੇ ਉੱਤੇ ਹੀ ਪੁਲਿਸ ਨੇ ਕੀਤਾ ਗ੍ਰਿਫਤਾਰ :ਪੁਲਿਸ ਅਧਿਕਾਰੀ ਮੌਕੇ ਉੱਤੇ ਪੁਹੰਚ ਗਏ ਤੇ ਮੁਲਜ਼ਮ ਨੂੰ ਮੰਦਿਰ ਦੀ ਗੋਲਕ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਭਾਰਤ ਕੁਮਾਰ ਚੱਪਲ ਲੈਕੇ ਮੰਦਿਰ ਦੇ ਅੰਦਰ ਦਾਖਲ ਹੋਈਆ ਸੀ, ਅਸੀ ਇਸ ਖ਼ਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕਰਨਾ ਹੈ। ਪੁੱਛਗਿੱਛ ਵੀ ਕੀਤੀ ਜਾਵੇਗੀ।

ABOUT THE AUTHOR

...view details