ਅੰਮ੍ਰਿਤਸਰ:ਅੰਮ੍ਰਿਤਸਰ ਵਿੱਚਨਾਜਾਇਜ਼ ਅਸਲਾ (illegal weapons) ਅਤੇ RDX ਬਰਾਮਦਗੀ ਜਿਹੇ ਸੰਗੀਨ ਮਾਮਲਿਆਂ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਸ਼ਾਮਿਲ ਕੀਤਾ ਗਿਆ ਆਸ਼ੀਸ਼ ਮਸੀਹ ਉਰਫ ਰਾਜਾਂ ਨਾਮ ਦਾ ਨੌਜਵਾਨ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਰਹੱਸਮਈ ਹਲਾਤਾਂ ਵਿੱਚ ਦੌੜਨ ਵਿਚ ਕਾਮਯਾਬ ਹੋ ਗਿਆ। The terrorist escaped after dodging. ਘਟਨਾ ਤੋਂ ਬਾਅਦ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਪਰ ਮੁਲਜ਼ਮ ਕਿਤੇ ਨਹੀਂ ਮਿਲਿਆ।
ਜਿਸ ਤੋਂ ਬਾਅਦ ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਗੁਰਦਾਸਪੁਰ ਤਿੱਬੜੀ ਛਾਉਣੀ ਦੇ ਰਹਿਣ ਵਾਲੇ ਅਸ਼ੀਸ਼ ਜੋਬਨ ਮਸੀਹ ਖਿਲਾਫ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਆਸ਼ੀਸ਼ ਨੂੰ ਦਿਮਾਗੀ ਹਾਲਤ ਵਿਗੜਨ ਕਾਰਨ 29 ਅਗਸਤ ਦੀ ਸ਼ਾਮ ਨੂੰ ਡਾਕਟਰ ਵਿਦਿਆਸਾਗਰ ਮੈਂਟਲ ਹੈਲਥ ਕੇਅਰ ਵਿੱਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੂੰ ਚਕਮਾ ਦੇ ਕੇ ਦੋਸ਼ੀ ਵਾਰਡ 'ਚੋਂ ਫਰਾਰ ਹੋ ਗਿਆ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਅੱਤਵਾਦੀ ਮਡਊਲ ਦਾ ਪਰਦਾਫਾਸ਼ ਹੋਣ ਤੋਂ ਬਾਅਦ ਦੀਨਾਨਗਰ ਪੁਲਿਸ ਨੂੰ ਇਹ ਖ਼ਬਰ ਮਿਲੀ ਕਿ ਨਵਾਂ ਸ਼ਹਿਰ ਵਿੱਚ RDX ਬਰਾਮਦਗੀ ਦੇ ਮੁੱਖ ਸਾਜਿਸ਼ ਕਰਤਾ ਸੁਖਪ੍ਰੀਤ ਸਿੰਘ ਸੁੱਖ ਵਾਸੀ ਖਰਲ ਦੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਅਤੇ ਕੁਝ ਹੋਰ ਨੌਜਵਾਨਾਂ ਨਾਲ ਵੀ ਨਜ਼ਦੀਕੀ ਸਬੰਧ ਹਨ।
ਇਸ ਸੂਚਨਾ ਦੇ ਆਧਾਰ ਤੇ ਦੀਨਾਨਗਰ ਥਾਣੇ ਵਿੱਚ FIR 20 ਜਨਵਰੀ 2022 ਨੂੰ ਉਕਤ ਮਲਕੀਤ ਸਿੰਘ ਦੇ ਨਾਲ ਹੀ ਤਰਨਜੋਤ ਸਿੰਘ ਵਾਸੀ ਲਖਨ ਪਾਲ, ਸੁੱਖ ਭਿਖਾਰੀਵਾਲ ਅਤੇ ਅਰਸ਼ਦੀਪ ਡੱਲਾ ਆਦਿ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਬੇਹੱਦ ਗੰਭੀਰ ਹੋਣ ਕਰਕੇ ਇਸ ਮਾਮਲੇ ਵਿੱਚ ਉਦੋਂ ਦੇ ssp ਨਾਨਕ ਸਿੰਘ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ।