ਅੰਮ੍ਰਿਤਸਰ: 1984 ’ਚ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਬੰਧੀ ਚਸ਼ਮਦੀਦ ਦੁਕਾਨਦਾਰ ਨੇ ਕਿਹਾ ਅਜਿਹਾ ਖੂਨੀ ਮੰਜਰ ਭੁਲਾਇਆ ਨਹੀਂ ਭੁਲ ਸਕਦਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਜਿੱਥੇ ਲੋਕਾਂ ਦੇ ਤਨ ਗੋਲੀਆਂ ਨਾਲ ਛੱਲਣੀ ਹੋਏ ਉੱਥੇ ਲੋਕਾਂ ਦੇ ਹਿਰਦੇ ਅੱਜ ਵੀ ਉਸ ਮੰਜਰ ਨੂੰ ਯਾਦ ਕਰ ਕੰਬ ਜਾਂਦੇ ਹਨ, ਇਸ ਸੰਬੰਦੀ ਗੱਲਬਾਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਮਪਲੈਕਸ ਦੇ ਸਿੱਖ ਬੁੱਕ ਸ਼ਾਪ ਦੇ ਦੁਕਾਨਦਾਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਹਮਲੇ ਪਿੱਛੇ ਸਿਆਸਤਦਾਨਾਂ ਦੀ ਅਜਿਹੀ ਰਾਜਨੀਤਕ ਸੋਚ ਸੀ, ਜਿਨ੍ਹਾਂ ਦੇ ਹੁਕਮਾਂ ਤੇ ਭਾਰਤੀ ਫੌਜ ਨੇ ਅਕਾਲ ਤਖਤ ਸਾਹਿਬ ’ਤੇ ਇਸ ਤਰਾਂ ਹਮਲਾ ਕੀਤਾ ਜਿਵੇਂ ਉਹ ਕਿਸੇ ਦੁਸ਼ਮਣ ਦੇਸ਼ ’ਤੇ ਹਮਲਾ ਕਰ ਰਹੇ ਹੋਣ।
Operation Blue Star ਦੀ ਗਾਥਾ, ਚਸ਼ਮਦੀਦ ਦੀ ਜ਼ੁਬਾਨੀ - ਖੂਨੀ ਮੰਜਰ ਭੁਲਾਇਆ ਨਹੀਂ ਭੁਲ ਸਕਦਾ
6 ਜੂਨ ਦੀ ਉਹ ਮੰਦਭਾਗੀ ਘਟਨਾ ਜਿਸ ਬਾਰੇ ਸੁਣ ਕੇ ਕਈਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਸ ਸਾਲ 1984 ’ਚ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਬੰਧੀ ਚਸ਼ਮਦੀਦ ਦੁਕਾਨਦਾਰ ਦਵਿੰਦਰਪਾਲ ਸਿੰਘ ਨੇ ਕਿਹਾ ਅਜਿਹਾ ਖੂਨੀ ਮੰਜਰ ਭੁਲਾਇਆ ਨਹੀਂ ਭੁਲ ਸਕਦਾ।
![Operation Blue Star ਦੀ ਗਾਥਾ, ਚਸ਼ਮਦੀਦ ਦੀ ਜ਼ੁਬਾਨੀ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਕੀਤਾ ਗਿਆ ਹਮਲੇ ਦੌਰਾਨ ਗੋਲੀਆਂ ਦੇ ਨਿਸ਼ਾਨ](https://etvbharatimages.akamaized.net/etvbharat/prod-images/768-512-12005922-91-12005922-1622737523840.jpg)
ਸ਼੍ਰੀ ਅਕਾਲ ਤਖਤ ਸਾਹਿਬ ’ਤੇ ਕੀਤਾ ਗਿਆ ਹਮਲੇ ਦੌਰਾਨ ਗੋਲੀਆਂ ਦੇ ਨਿਸ਼ਾਨ
ਸ਼੍ਰੀ ਅਕਾਲ ਤਖਤ ਸਾਹਿਬ ’ਤੇ ਕੀਤਾ ਗਿਆ ਹਮਲੇ ਦੌਰਾਨ ਗੋਲੀਆਂ ਦੇ ਨਿਸ਼ਾਨ
ਉਨ੍ਹਾਂ ਦੱਸਿਆ ਕਿ ਇਹ ਹਮਲਾ ਕੋਈ ਰਾਜਨੀਤਿਕ ਘਟਨਾ ਨਹੀਂ ਸੀ, ਇਹ ਦੁਖਾਂਤ ਸੀ ਜਿਹੜਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਹ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਨਾ ਸਮਝੀ ਸੀ ਸਿਆਸਤਦਾਨਾਂ ਦੀ ਤੇ ਅਣਜਾਣ ਫੌਜੀ ਅਫਸਰਾਂ ਦੀ ਜਿਨ੍ਹਾਂ ਸਮਝਿਆ ਕਿ ਸ਼ਾਇਦ ਇਹ ਪਾਕਿਸਤਾਨ ਹੈ ਜਿਸ ’ਤੇ ਹਮਲਾ ਕਰਨਾ। ਉਹ ਭੁਲ ਗਏ ਸਨ ਕਿ ਦੇਸ਼ ਦੀ ਹੱਦ ਅੰਦਰ ਹਾਂ ਅਸੀਂ ਆਪਣੇ ਦੇਸ਼ ਦੇ ਲੋਕਾਂ ਨਾਲ ਹੀ ਸਲੂਕ ਕਰ ਰਹੇ ਹਾਂ ਇਹ ਮੰਦਭਾਗੀ ਘਟਨਾ ਸੀ।
ਇਹ ਵੀ ਪੜ੍ਹੋ: ਪਟਿਆਲਾ: ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਵਾਪਰਿਆ ਹਾਦਸਾ, 4 ਮਜ਼ਦੂਰ ਜ਼ਖਮੀ