ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਕੋਟ ਰਜਾਦਾ ਦੇ ਨਜਦੀਕ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨ ਅੱਜ ਵੀ ਦਰਿਆ 'ਤੇ ਪੁੱਲ ਦੀ ਮੰਗ ਕਰ ਰਹੇ ਹਨ। ਅਜ਼ਾਦੀ ਦੇ 74 ਸਾਲ ਬੀਤ ਜਾਣ ਤੋਂ ਬਾਅਦ ਵੀ ਰਾਵੀ ਦਰਿਆ 'ਤੇ ਪੁੱਲ ਨਾਲ ਹੋਣ ਕਾਰਨ ਕਿਸਾਨਾਂ ਨੂੰ ਖੇਤੀ ਸਬੰਧੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਕੀ ਫਸਲ ਨੂੰ ਦਰਿਆ ਤੋਂ ਦੂਜੇ ਪਾਸੇ ਲਿਜਾਉਣ ਲਈ ਕਿਸਾਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹੀ ਮੁਸ਼ੱਕਤ 'ਚ ਕਈ ਵਾਰ ਦਰਿਆ 'ਚ ਬੇੜਾ ਡੁੱਬ ਜਾਣ ਕਾਰਨ ਵੱਡੇ ਹਾਦਸੇ ਵੀ ਹੋਏ ਹਨ।
ਸੁਣੋ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦਾ ਦਰਦ - ਦਰਿਆ 'ਤੇ ਪੁੱਲ ਬਣਾਉਣ ਦੀ ਮੰਗ ਕਰ ਚੁੱਕੇ
ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਕੋਟ ਰਜਾਦਾ ਦੇ ਨਜਦੀਕ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨ ਅੱਜ ਵੀ ਦਰਿਆ 'ਤੇ ਪੁੱਲ ਦੀ ਮੰਗ ਕਰ ਰਹੇ ਹਨ। ਅਜ਼ਾਦੀ ਦੇ 74 ਸਾਲ ਬੀਤ ਜਾਣ ਤੋਂ ਬਾਅਦ ਵੀ ਰਾਵੀ ਦਰਿਆ 'ਤੇ ਪੁੱਲ ਨਾਲ ਹੋਣ ਕਾਰਨ ਕਿਸਾਨਾਂ ਨੂੰ ਖੇਤੀ ਸਬੰਧੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਰਾਵੀ ਦਰਿਆ ਤੋਂ ਦੂਜੇ ਪਾਸੇ ਅਜਨਾਲਾ ਤਹਿਸੀਲ ਦੇ ਲੱਗਭਗ ਗਿਆਰਾਂ ਪਿੰਡ ਦੇ ਖੇਤ ਹਨ, ਜੋ ਖੇਤੀ ਕਰਨ ਲਈ ਦੂਜੇ ਪਾਸੇ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਕਿ ਉਹ ਕਈ ਵਾਰ ਸਰਕਾਰਾਂ ਤੋਂ ਦਰਿਆ 'ਤੇ ਪੁੱਲ ਬਣਾਉਣ ਦੀ ਮੰਗ ਕਰ ਚੁੱਕੇ ਹਨ, ਪਰ ਹੁਣ ਤੱਕ ਉਨ੍ਹਾਂ ਦੀ ਗੱਲ ਸੁਣੀ ਨਹੀਂ ਗਈ। ਕਿਸਾਨਾਂ ਦਾ ਕਹਿਣਾ ਕਿ ਜਦੋਂ ਉਹ ਬੇੜੇ 'ਤੇ ਫਸਲ ਇੱਕ ਪਾਸੇ ਤੋਂ ਦੂਜੇ ਪਾਸੇ ਲਿਜਾਉਂਦੇ ਹਨ ਤਾਂ ਕਈ ਵਾਰ ਬੇੜਾ ਡੁੱਬਣ ਕਾਰਨ ਫਸਲ ਦਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਦਰਿਆ 'ਚ ਕਈ ਲੋਕਾਂ ਦੀ ਜਾਨ ਵੀ ਗਈ ਹੈ, ਪਰ ਹੁਣ ਤੱਕ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਇਸ ਲਈ ਕਿਸਾਨਾਂ ਵਲੋਂ ਸਰਕਾਰਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਦਰਿਆ 'ਤੇ ਪੁੱਲ ਬਣਾਇਆ ਜਾਵੇ ਤਾਂ ਜੋ ਉਹ ਖੇਤੀ ਕਰਨ 'ਚ ਸੁਖਾਲੇ ਹੋ ਸਕਣ।
ਇਹ ਵੀ ਪੜ੍ਹੋ:ਲੌਕਡਾਊਨ ਤੋਂ ਬਿਨਾਂ ਕੋਰੋਨਾ ’ਤੇ ਕਾਬੂ ਪਾਉਣਾ ਸੰਭਵ ਨਹੀਂ-ਬਲਬੀਰ ਸਿੱਧੂ